Baltej-Pannu-news

ਪੰਜਾਬ ਪੁਲਿਸ ਹੋਈ ਹਾਈ-ਟੈਕ: ਹੁਣ AI ਅਤੇ ‘ਵੌਇਸ ਬੈਂਕ’ ਨਾਲ ਫੜੇ ਜਾਣਗੇ ਗੈਂਗਸਟਰ

ਬਲਤੇਜ ਪੰਨੂ ਦੀ ਚਿਤਾਵਨੀ: ਹਾਈ-ਟੈਕ ਤਕਨਾਲੋਜੀ ਨਾਲ ਹੋਵੇਗੀ ਅਪਰਾਧੀਆਂ ਦੀ ਪਛਾਣ, ਨਸ਼ਾ ਤਸਕਰਾਂ ਦੀਆਂ ਕੋਠੀਆਂ ‘ਤੇ ਚੱਲੇਗਾ ‘ਪੀਲਾ ਪੰਜਾ’

ਚੰਡੀਗੜ੍ਹ, 4 ਮਈ : ਆਮ ਆਦਮੀ ਪਾਰਟੀ ਪੰਜਾਬ ਦੇ ਸੂਬਾ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਅੱਜ ਅਹਿਮ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਪੁਲਿਸ ਹੁਣ ਪਹਿਲਾਂ ਨਾਲੋਂ ਕਿਤੇ ਵੱਧ ਆਧੁਨਿਕ ਹੋ ਗਈ ਹੈ। ਸੂਬੇ ਵਿੱਚ ਅਪਰਾਧ ਅਤੇ ਗੈਂਗਸਟਰਵਾਦ ਨੂੰ ਨੱਥ ਪਾਉਣ ਲਈ ਹੁਣ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੀ ਵਰਤੋਂ ਕੀਤੀ ਜਾ ਰਹੀ ਹੈ।

ਪੰਨੂ ਨੇ ਦੱਸਿਆ ਕਿ ਪੰਜਾਬ ਪੁਲਿਸ ਨੇ ਇੱਕ ਅਤਿ-ਆਧੁਨਿਕ “ਵੌਇਸ ਬੈਂਕ” ਤਿਆਰ ਕੀਤਾ ਹੈ, ਜਿਸ ਵਿੱਚ 84,000 ਤੋਂ ਵੱਧ ਦੋਸ਼ੀਆਂ ਅਤੇ ਸ਼ੱਕੀ ਵਿਅਕਤੀਆਂ ਦੀਆਂ ਆਵਾਜ਼ਾਂ ਦੇ ਨਮੂਨੇ ਮੌਜੂਦ ਹਨ। ਇਸ ਤਕਨਾਲੋਜੀ ਦੀ ਮਦਦ ਨਾਲ ਅਪਰਾਧੀਆਂ ਦੀ ਪਛਾਣ ਮਿੰਟਾਂ ਵਿੱਚ ਕੀਤੀ ਜਾ ਸਕਦੀ ਹੈ। ਉਨ੍ਹਾਂ ਖੁਲਾਸਾ ਕੀਤਾ ਕਿ ਹਾਲ ਹੀ ਵਿੱਚ ਸ਼ੰਭੂ ਧਮਾਕੇ ਦੇ ਮਾਡਿਊਲ ਨੂੰ ਬੇਨਕਾਬ ਕਰਨ ਵਿੱਚ ਇਸੇ ਆਵਾਜ਼ ਪਛਾਣ ਪ੍ਰਣਾਲੀ ਨੇ ਵੱਡੀ ਭੂਮਿਕਾ ਨਿਭਾਈ ਹੈ।

ਪੰਜਾਬ ਪੁਲਿਸ ਕੋਲ ਹੁਣ ਦੁਨੀਆ ਭਰ ਵਿੱਚ ਸਰਗਰਮ 3,90,000 ਤੋਂ ਵੱਧ ਅਪਰਾਧੀਆਂ ਦਾ ਡੇਟਾਬੇਸ ਮੌਜੂਦ ਹੈ। ਪੰਨੂ ਨੇ ਕਿਹਾ ਕਿ ਹੁਣ ਅੰਡਰਵਰਲਡ ਵਿੱਚ ਲੁਕੇ ਅਪਰਾਧੀ ਵੀ ਪੁਲਿਸ ਦੀ ਨਜ਼ਰ ਤੋਂ ਬਚ ਨਹੀਂ ਸਕਣਗੇ। ਇਸ ਹਾਈ-ਟੈਕ ਪ੍ਰਣਾਲੀ ਰਾਹੀਂ ਉਨ੍ਹਾਂ ਦੇ ਟਿਕਾਣਿਆਂ ਦਾ ਪਤਾ ਲਗਾ ਕੇ ਤੁਰੰਤ ਗ੍ਰਿਫ਼ਤਾਰੀ ਕੀਤੀ ਜਾ ਸਕੇਗੀ।

ਨਸ਼ਿਆਂ ਵਿਰੁੱਧ ਜੰਗ ਬਾਰੇ ਬੋਲਦਿਆਂ ਬਲਤੇਜ ਪੰਨੂ ਨੇ ਕਿਹਾ ਕਿ ਪਿਛਲੇ 427 ਦਿਨਾਂ ਤੋਂ ਇਹ ਮੁਹਿੰਮ ਲਗਾਤਾਰ ਜਾਰੀ ਹੈ। ਉਨ੍ਹਾਂ ਸਪੱਸ਼ਟ ਚੇਤਾਵਨੀ ਦਿੱਤੀ ਕਿ ਨਸ਼ਿਆਂ ਦੀ ਕਮਾਈ ਨਾਲ ਆਲੀਸ਼ਾਨ ਕੋਠੀਆਂ ਬਣਾਉਣ ਵਾਲੇ ਤਸਕਰਾਂ ‘ਤੇ ਸਰਕਾਰ ਦਾ “ਪੀਲਾ ਪੰਜਾ” (ਬੁਲਡੋਜ਼ਰ) ਲਗਾਤਾਰ ਚੱਲਦਾ ਰਹੇਗਾ। ਉਨ੍ਹਾਂ ਕਿਹਾ ਕਿ ਸਰਕਾਰ ਦਾ ਟੀਚਾ ਪੰਜਾਬ ਨੂੰ ਪੂਰੀ ਤਰ੍ਹਾਂ ਨਸ਼ਾ ਮੁਕਤ ਅਤੇ ਸ਼ਾਂਤਮਈ ਬਣਾਉਣਾ ਹੈ।

Read More : ਰੇਲ ਯਾਤਰੀਆਂ ਲਈ ਖ਼ੁਸ਼ਖ਼ਬਰੀ : ਸਪੈਸ਼ਲ ਟ੍ਰੇਨਾਂ ਹੁਣ ਜੁਲਾਈ ਤੱਕ ਚੱਲਣਗੀਆਂ

Leave a Reply

Your email address will not be published. Required fields are marked *