Breaking news

ਹੁਣ ਵਾਧੂ ਭਾਰ ‘ਤੇ ਲੱਗੇਗੀ ਫੀਸਦੀ ਦੇ ਆਧਾਰ ‘ਤੇ ਫੀਸ, ਕੇਂਦਰ ਵੱਲੋਂ ਨਵੇਂ ਨਿਯਮ ਜਾਰੀ

ਨਵੀਂ ਦਿੱਲੀ, 14 ਅਪ੍ਰੈਲ : ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ ਨੇ ਮਾਲ ਢੋਆ-ਢੁਆਈ ਵਾਹਨਾਂ ਲਈ ਵਾਧੂ ਭਾਰ (Overloading) ਨਾਲ ਸਬੰਧਤ ਫੀਸ ਦੇ ਨਿਯਮਾਂ ਵਿੱਚ ਬਦਲਾਅ ਕੀਤਾ ਹੈ। ਹੁਣ ਵਾਹਨ ਵਿੱਚ ਜਿੰਨੇ ਫੀਸਦੀ ਵਾਧੂ ਭਾਰ ਹੋਵੇਗਾ, ਉਸੇ ਮੁਤਾਬਕ ਫੀਸ ਵਸੂਲੀ ਜਾਵੇਗੀ। ਮੰਤਰਾਲਾ ਵੱਲੋਂ ਜਾਰੀ ‘ਰਾਸ਼ਟਰੀ ਰਾਜਮਾਰਗ ਫੀਸ ਚੌਥਾ ਸੋਧ ਨਿਯਮ, 2026’ ਅੱਜ (15 ਅਪ੍ਰੈਲ) ਤੋਂ ਲਾਗੂ ਹੋ ਗਏ ਹਨ।

ਨਵੇਂ ਨਿਯਮਾਂ ਅਨੁਸਾਰ ਫੀਸ ਦਾ ਵੇਰਵਾ :

10% ਤੱਕ ਵਾਧੂ ਭਾਰ : ਕੋਈ ਵਾਧੂ ਫੀਸ ਨਹੀਂ ਲੱਗੇਗੀ।

10% ਤੋਂ 40% ਤੱਕ ਵਾਧੂ ਭਾਰ : ਮੂਲ ਫੀਸ ਤੋਂ ਦੁੱਗਣੀ (2 ਗੁਣਾ) ਫੀਸ ਲਈ ਜਾਵੇਗੀ।

40% ਤੋਂ ਵੱਧ ਵਾਧੂ ਭਾਰ : ਮੂਲ ਫੀਸ ਤੋਂ ਚਾਰ ਗੁਣਾ ਫੀਸ ਵਸੂਲੀ ਜਾਵੇਗੀ।

ਮੰਤਰਾਲਾ ਦਾ ਕਹਿਣਾ ਹੈ ਕਿ ਇਹ ਕਦਮ ਰਾਸ਼ਟਰੀ ਰਾਜਮਾਰਗਾਂ ’ਤੇ ਵਾਧੂ ਭਾਰ ਵਾਲੇ ਵਾਹਨਾਂ ਦੇ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਅਤੇ ਫੀਸ ਦੀ ਪ੍ਰਕਿਰਿਆ ਨੂੰ ਸਹੀ ਬਣਾਉਣ ਲਈ ਚੁੱਕਿਆ ਗਿਆ ਹੈ।

Read More : ਛੁੱਟੀ ਆਏ ਫੌਜੀ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਕੀਤੀ ਸਮਾਪਤ

Leave a Reply

Your email address will not be published. Required fields are marked *