Petrol-diesel-rate

ਇਰਾਨ-ਇਜ਼ਰਾਈਲ ਤਣਾਅ ਦਾ ਅਸਰ; ਤੇਲ ਕੰਪਨੀਆਂ ਨੇ ਦਿੱਤਾ ਝਟਕਾ

ਪ੍ਰੀਮੀਅਮ ਪੈਟਰੋਲ 11 ਰੁਪਏ ਅਤੇ ਡੀਜ਼ਲ 1.50 ਰੁਪਏ ਮਹਿੰਗਾ

ਨਵੀਂ ਦਿੱਲੀ, 1 ਅਪ੍ਰੈਲ : ਵਿਸ਼ਵ ਪੱਧਰ ‘ਤੇ ਇਰਾਨ ਅਤੇ ਇਜ਼ਰਾਈਲ ਵਿਚਕਾਰ ਵਧਦੇ ਤਣਾਅ ਦਾ ਅਸਰ ਹੁਣ ਤੇਲ ਦੀਆਂ ਕੀਮਤਾਂ ‘ਤੇ ਦਿਖਾਈ ਦੇਣ ਲੱਗਾ ਹੈ। ਇੰਡੀਅਨ ਆਇਲ ਕਾਰਪੋਰੇਸ਼ਨ (IOCL) ਨੇ ਪ੍ਰੀਮੀਅਮ ਈਂਧਨ ਦੀਆਂ ਦਰਾਂ ਵਿੱਚ ਭਾਰੀ ਵਾਧਾ ਕਰ ਦਿੱਤਾ ਹੈ। ਕੰਪਨੀ ਵੱਲੋਂ 100 ਓਕਟੇਨ ਪੈਟਰੋਲ (XP100) ਦੀ ਕੀਮਤ ਵਿੱਚ 11 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ, ਜਿਸ ਨਾਲ ਦਿੱਲੀ ਵਿੱਚ ਇਸ ਦੀ ਕੀਮਤ 149 ਰੁਪਏ ਤੋਂ ਵਧ ਕੇ 160 ਰੁਪਏ ਹੋ ਗਈ ਹੈ।

ਪੈਟਰੋਲ ਦੇ ਨਾਲ-ਨਾਲ ਪ੍ਰੀਮੀਅਮ ਡੀਜ਼ਲ “ਐਕਸਟ੍ਰਾ ਗ੍ਰੀਨ” ਦੀ ਕੀਮਤ ਵਿੱਚ ਵੀ 1.50 ਰੁਪਏ ਦਾ ਵਾਧਾ ਕੀਤਾ ਗਿਆ ਹੈ। ਹੁਣ ਇਸ ਦੀ ਨਵੀਂ ਕੀਮਤ 91.49 ਰੁਪਏ ਤੋਂ ਵਧ ਕੇ 92.99 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਇਹ ਨਵੀਆਂ ਦਰਾਂ IOCL ਦੇ ਸਾਰੇ ਆਉਟਲੈਟਾਂ ‘ਤੇ ਲਾਗੂ ਕਰ ਦਿੱਤੀਆਂ ਗਈਆਂ ਹਨ।

ਹਾਲਾਂਕਿ ਕੰਪਨੀ ਨੇ ਕੋਈ ਅਧਿਕਾਰਤ ਕਾਰਨ ਸਪੱਸ਼ਟ ਨਹੀਂ ਕੀਤਾ ਹੈ, ਪਰ ਮਾਹਿਰਾਂ ਅਨੁਸਾਰ ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਉਤਰਾਅ-ਚੜ੍ਹਾਅ ਅਤੇ ਜੰਗੀ ਹਾਲਾਤ ਕਾਰਨ ਲੌਜਿਸਟਿਕਸ ਲਾਗਤਾਂ ਦਾ ਵਧਣਾ ਇਸ ਵਾਧੇ ਦਾ ਮੁੱਖ ਕਾਰਨ ਹੈ। ਪ੍ਰੀਮੀਅਮ ਤੇਲ ਮਹਿੰਗਾ ਹੋਣ ਨਾਲ ਖੇਤੀਬਾੜੀ ਅਤੇ ਟਰਾਂਸਪੋਰਟ ਖੇਤਰ ਨਾਲ ਜੁੜੇ ਲੋਕਾਂ ‘ਤੇ ਸਿੱਧਾ ਵਿੱਤੀ ਬੋਝ ਪਵੇਗਾ।

Read More : ਪੰਜਾਬ ਦੇ ਉਦਯੋਗਪਤੀਆਂ ਲਈ ਮਾਨ ਸਰਕਾਰ ਦਾ ਵੱਡਾ ਤੋਹਫ਼ਾ

Leave a Reply

Your email address will not be published. Required fields are marked *