Punjab-Police

ਵਰਦੀ ਵਿਚ ਨਾਰੀ ਸ਼ਕਤੀ : ਪੰਜਾਬ ਪੁਲਿਸ ਦੀਆਂ ਮਹਿਲਾ ਅਧਿਕਾਰੀ ਬਣੀਆਂ ਅਪਰਾਧੀਆਂ ਲਈ ‘ਕਾਲ’

ਗੈਂਗਸਟਰ ਵਿਰੋਧੀ ਮੁਹਿੰਮਾਂ ਅਤੇ ‘ਆਪ੍ਰੇਸ਼ਨ ਪ੍ਰਹਾਰ’ ਦੀ ਕਮਾਨ ਮਹਿਲਾ ਅਧਿਕਾਰੀਆਂ ਦੇ ਹੱਥ; SDGPs ਤੋਂ ਲੈ ਕੇ DSPs ਤੱਕ 79 ਅਧਿਕਾਰੀ ਫੀਲਡ ਵਿੱਚ ਸਰਗਰਮ

ਚੰਡੀਗੜ੍ਹ, 15 ਅਪ੍ਰੈਲ : ਪੰਜਾਬ ਪੁਲਿਸ ਦੀਆਂ ਮਹਿਲਾ ਅਧਿਕਾਰੀ ਅੱਜ ਆਧੁਨਿਕ ਪੁਲਿਸਿੰਗ ਦੇ ਹਰ ਮੋਰਚੇ ‘ਤੇ ਤਾਕਤ ਵਜੋਂ ਉੱਭਰ ਰਹੀਆਂ ਹਨ। ਗੈਂਗਸਟਰ ਵਿਰੋਧੀ ਮੁਹਿੰਮਾਂ ਤੋਂ ਲੈ ਕੇ ਕਮਿਊਨਿਟੀ ਪੁਲਿਸਿੰਗ ਤੱਕ, ਇਹ ਅਧਿਕਾਰੀ ਨਾ ਸਿਰਫ਼ ਮੁੱਖ ਆਪ੍ਰੇਸ਼ਨਾਂ ਦੀ ਅਗਵਾਈ ਕਰ ਰਹੀਆਂ ਹਨ, ਸਗੋਂ ਨੌਜਵਾਨ ਔਰਤਾਂ ਲਈ ਪ੍ਰੇਰਨਾ ਸਰੋਤ ਵੀ ਬਣ ਰਹੀਆਂ ਹਨ। ਪੰਜਾਬ ਪੁਲਿਸ ਦੇ ਰਿਕਾਰਡ ਅਨੁਸਾਰ, ਇਸ ਸਮੇਂ 4 ਐਸਡੀਜੀਪੀ (SDGP), 1 ਏਡੀਜੀਪੀ (ADGP) ਅਤੇ 28 ਡੀਐਸਪੀ (DSP) ਸਮੇਤ ਕੁੱਲ 79 ਮਹਿਲਾ ਅਧਿਕਾਰੀ ਵੱਖ-ਵੱਖ ਉੱਚ ਅਹੁਦਿਆਂ ‘ਤੇ ਤਾਇਨਾਤ ਹਨ।

ਐਸਐਸਪੀ ਫਰੀਦਕੋਟ ਪ੍ਰੱਗਿਆ ਜੈਨ ਨੇ ਦੱਸਿਆ ਕਿ ਪੁਲਿਸਿੰਗ ਲਿੰਗ (Gender) ‘ਤੇ ਨਹੀਂ, ਬਲਕਿ ਹਿੰਮਤ ਅਤੇ ਵਚਨਬੱਧਤਾ ‘ਤੇ ਆਧਾਰਿਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ‘ਗੈਂਗਸਟਰਾਂ ‘ਤੇ ਵਾਰ’ ਮੁਹਿੰਮ ਤਹਿਤ ਹੁਣ ਤੱਕ 21,154 ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਹਨ ਅਤੇ 888 ਭਗੌੜਿਆਂ ਨੂੰ ਕਾਬੂ ਕੀਤਾ ਗਿਆ ਹੈ। ਮਹਿਲਾ ਅਧਿਕਾਰੀ ਦੇਰ ਰਾਤ ਦੇ ਆਪ੍ਰੇਸ਼ਨਾਂ ਦੌਰਾਨ ਸਥਾਨਕ ਮਹਿਲਾਵਾਂ ਤੋਂ ਖੁਫੀਆ ਜਾਣਕਾਰੀ ਇਕੱਠੀ ਕਰਨ ਵਿੱਚ ਬਹੁਤ ਪ੍ਰਭਾਵਸ਼ਾਲੀ ਸਾਬਤ ਹੋ ਰਹੀਆਂ ਹਨ।

ਫਰੀਦਕੋਟ ਰੇਂਜ ਦੀ ਆਈਜੀਪੀ ਨਿਲਾਂਬਰੀ ਜਗਦਾਲੇ ਨੇ ਕਿਹਾ ਕਿ ਅਪਰਾਧਿਕ ਨੈੱਟਵਰਕ ਨੂੰ ਜੜ੍ਹੋਂ ਖਤਮ ਕਰਨ ਲਈ ਪੁਲਿਸ ਆਧੁਨਿਕ ਤਕਨਾਲੋਜੀ ਦੀ ਵਰਤੋਂ ਕਰ ਰਹੀ ਹੈ। ਉਨ੍ਹਾਂ ਮੁਤਾਬਕ ਲੀਡਰਸ਼ਿਪ ਦਾ ਕੋਈ ਲਿੰਗ ਸਬੰਧ ਨਹੀਂ ਹੁੰਦਾ ਅਤੇ ਮਰਦ ਤੇ ਔਰਤ ਅਧਿਕਾਰੀ ਬਰਾਬਰ ਸਮਰੱਥ ਹਨ।

ਇਸੇ ਤਰ੍ਹਾਂ ਐੱਸਐੱਸਪੀ ਖੰਨਾ ਡਾ. ਦਰਪਣ ਆਹਲੂਵਾਲੀਆ ਨੇ “ਘਰ-ਘਰ ਸੰਪਰਕ ਮੁਹਿੰਮ” ਅਤੇ “ਆਪ੍ਰੇਸ਼ਨ ਪ੍ਰਹਾਰ” ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸਿਵਲ ਕੱਪੜਿਆਂ ਵਿੱਚ ਪੁਲਿਸ ਟੀਮਾਂ ਲੋਕਾਂ ਨਾਲ ਸਿੱਧਾ ਸੰਪਰਕ ਕਰ ਰਹੀਆਂ ਹਨ ਤਾਂ ਜੋ ਅਪਰਾਧ ਵਿਰੁੱਧ ਲੜਾਈ ਨੂੰ ਜਨਤਕ ਸਹਿਯੋਗ ਨਾਲ ਜਿੱਤਿਆ ਜਾ ਸਕੇ। ‘ਆਪ੍ਰੇਸ਼ਨ ਪ੍ਰਹਾਰ’ ਅਧੀਨ ਅਪਰਾਧੀਆਂ ਨੂੰ ਵੱਖ-ਵੱਖ ਸ਼੍ਰੇਣੀਆਂ ਵਿੱਚ ਵੰਡ ਕੇ ਉਨ੍ਹਾਂ ‘ਤੇ ਸਖ਼ਤ ਨਿਗਰਾਨੀ ਅਤੇ ਕਾਨੂੰਨੀ ਕਾਰਵਾਈ ਯਕੀਨੀ ਬਣਾਈ ਜਾ ਰਹੀ ਹੈ।

Read More : ਬਾਬਾ ਸਾਹਿਬ ਦੇ ਜਨਮ ਦਿਨ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤਾ ਇਤਿਹਾਸਕ ਤੋਹਫ਼ਾ

Leave a Reply

Your email address will not be published. Required fields are marked *