Mansa-Devi-Temple

ਮੁੱਖ ਮੰਤਰੀ ਨਾਇਬ ਸੈਣੀ ਨੇ ਪਰਿਵਾਰ ਸਮੇਤ ਮਾਤਾ ਮਨਸਾ ਦੇਵੀ ਮੰਦਰ ‘ਚ ਟੇਕਿਆ ਮੱਥਾ

ਨਵਰਾਤਿਆਂ ਅਤੇ ਹਿੰਦੂ ਨਵੇਂ ਸਾਲ ਦੀਆਂ ਦਿੱਤੀਆਂ ਸ਼ੁਭਕਾਮਨਾਵਾਂ; ਮੰਦਰ ਕੰਪਲੈਕਸ ‘ਚ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ

ਪੰਚਕੂਲਾ, 19 ਮਾਰਚ : ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਚੈਤ ਨਰਾਤਿਆਂ ਦੇ ਪਹਿਲੇ ਦਿਨ ਆਪਣੀ ਪਤਨੀ ਸੁਮਨ ਸੈਣੀ ਨਾਲ ਪੰਚਕੂਲਾ ਸਥਿਤ ਮਾਤਾ ਮਨਸਾ ਦੇਵੀ ਮੰਦਰ ਵਿੱਚ ਪੂਜਾ-ਅਰਚਨਾ ਕੀਤੀ। ਉਨ੍ਹਾਂ ਨੇ ਸੂਬੇ ਦੀ ਖੁਸ਼ਹਾਲੀ, ਸ਼ਾਂਤੀ ਅਤੇ ਲੋਕਾਂ ਦੀ ਚੰਗੀ ਸਿਹਤ ਲਈ ਮਹਾਮਾਈ ਦਾ ਆਸ਼ੀਰਵਾਦ ਲਿਆ। ਇਸ ਦੌਰਾਨ ਮੁੱਖ ਮੰਤਰੀ ਨੇ ਮੰਦਰ ਦੀ ਯੱਗਸ਼ਾਲਾ ਵਿੱਚ ਹਵਨ-ਯੱਗ ਵਿੱਚ ਹਿੱਸਾ ਲਿਆ ਅਤੇ ਵਾਤਾਵਰਣ ਸੁਰੱਖਿਆ ਦਾ ਸੰਦੇਸ਼ ਦਿੰਦਿਆਂ ਪੌਦਾ ਵੀ ਲਗਾਇਆ।

ਮਾਤਾ ਮਨਸਾ ਦੇਵੀ ਸ਼ਰਾਈਨ ਬੋਰਡ ਦੇ ਮੁੱਖ ਪ੍ਰਸ਼ਾਸਕ ਅਤੇ ਡਿਪਟੀ ਕਮਿਸ਼ਨਰ ਸਤਪਾਲ ਸ਼ਰਮਾ ਨੇ ਮੁੱਖ ਮੰਤਰੀ ਨੂੰ ਮਾਤਾ ਦੀ ਤਸਵੀਰ ਅਤੇ ਕੈਲੰਡਰ ਭੇਟ ਕਰਕੇ ਸਨਮਾਨਿਤ ਕੀਤਾ। ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਨਵਰਾਤਰੀ ਸਾਡੀ ਅਮੀਰ ਸੱਭਿਆਚਾਰਕ ਪਰੰਪਰਾ ਦਾ ਪ੍ਰਤੀਕ ਹੈ। ਉਨ੍ਹਾਂ ਦੱਸਿਆ ਕਿ ਸ਼ਰਾਈਨ ਬੋਰਡ ਵੱਲੋਂ ਮਾਤਾ ਮਨਸਾ ਦੇਵੀ ਮੰਦਰ, ਕਾਲੀ ਮਾਤਾ ਮੰਦਰ (ਕਾਲਕਾ) ਅਤੇ ਚੰਡੀ ਮਾਤਾ ਮੰਦਰ ਦੇ ਨਵੀਨੀਕਰਨ ਲਈ ਕਈ ਪ੍ਰੋਜੈਕਟ ਚਲਾਏ ਜਾ ਰਹੇ ਹਨ।

ਮੁੱਖ ਮੰਤਰੀ ਨੇ ਜਾਣਕਾਰੀ ਦਿੱਤੀ ਕਿ ਮਨਸਾ ਦੇਵੀ ਮੰਦਰ ਕੰਪਲੈਕਸ ਵਿੱਚ ਸੰਸਕ੍ਰਿਤ ਕਾਲਜ ਦੀ ਨਵੀਂ ਇਮਾਰਤ ਅਤੇ ਸ਼ਰਧਾਲੂਆਂ ਦੀ ਸਹੂਲਤ ਲਈ ਐਲੀਵੇਟਰ ਤੇ ਐਸਕੇਲੇਟਰਾਂ ਵਾਲੇ ਨਵੇਂ ਲਾਂਘੇ ਦਾ ਨਿਰਮਾਣ ਤੇਜ਼ੀ ਨਾਲ ਚੱਲ ਰਿਹਾ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਰੈੱਡ ਕਰਾਸ ਸੋਸਾਇਟੀ ਅਤੇ ਸ਼ਿਵ ਕਨਵੜ ਮਹਾਸੰਘ ਵੱਲੋਂ ਲਗਾਏ ਗਏ ਖੂਨਦਾਨ ਕੈਂਪ ਦਾ ਦੌਰਾ ਕੀਤਾ ਅਤੇ ਖੂਨਦਾਨੀਆਂ ਦੀ ਹੌਸਲਾ ਅਫਜ਼ਾਈ ਕੀਤੀ।

Read More : ਮਾਨ ਸਰਕਾਰ ਨੇ ਸਿੰਚਾਈ ਪ੍ਰਣਾਲੀ ਦੀ ਮਜ਼ਬੂਤੀ ਲਈ ਖ਼ਰਚੇ 6700 ਕਰੋੜ ਰੁਪਏ : ਬਰਿੰਦਰ ਗੋਇਲ

Leave a Reply

Your email address will not be published. Required fields are marked *