suicide

ਦਿੱਲੀ ’ਚ ਜੱਜ ਨੇ ਫਾਹਾ ਲਗਾ ਕੇ ਕੀਤੀ ਖ਼ੁਦਕੁਸ਼ੀ

ਗ੍ਰੀਨ ਪਾਰਕ ਇਲਾਕੇ ’ਚ ਵਾਪਰੀ ਘਟਨਾ; ਕੜਕੜਡੂਮਾ ਅਦਾਲਤ ’ਚ ਤਾਇਨਾਤ ਸਨ ਅਮਨ ਕੁਮਾਰ

ਨਵੀਂ ਦਿੱਲੀ, 2 ਮਈ : ਦੱਖਣੀ ਦਿੱਲੀ ਦੇ ਗ੍ਰੀਨ ਪਾਰਕ ਇਲਾਕੇ ’ਚ ਸ਼ਨੀਵਾਰ ਨੂੰ ਇਕ ਜੱਜ ਵੱਲੋਂ ਖ਼ੁਦਕੁਸ਼ੀ ਕਰਨ ਦਾ ਦੁਖ਼ਦਾਈ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਅਮਨ ਕੁਮਾਰ ਸ਼ਰਮਾ (30) ਵਜੋਂ ਹੋਈ ਹੈ, ਜੋ ਕੜਕੜਡੂਮਾ ਅਦਾਲਤ ’ਚ ਜ਼ਿਲਾ ਵਿੱਤੀ ਸੇਵਾ ਅਥਾਰਟੀ ਦੇ ਸਕੱਤਰ ਵਜੋਂ ਕਾਰਜਸ਼ੀਲ ਸਨ। ਉਹ ਆਪਣੇ ਘਰ ’ਚ ਮ੍ਰਿਤਕ ਪਾਏ ਗਏ ਅਤੇ ਸ਼ੁਰੂਆਤੀ ਜਾਣਕਾਰੀ ਅਨੁਸਾਰ ਉਨ੍ਹਾਂ ਨੇ ਫਾਹਾ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਹੈ।

ਪੁਲਸ ਵੱਲੋਂ ਮਾਮਲੇ ਦੀ ਜਾਂਚ ਜਾਰੀ
ਇਸ ਘਟਨਾ ਦੀ ਜਾਣਕਾਰੀ ਮ੍ਰਿਤਕ ਦੇ ਜੀਜਾ ਸ਼ਿਵਮ ਨੇ ਪੁਲਸ ਨੂੰ ਦਿੱਤੀ। ਪੁਲਸ ਨੇ ਸ਼ੁਰੂਆਤੀ ਜਾਂਚ ’ਚ ਕਿਸੇ ਤਰ੍ਹਾਂ ਦੀ ਸਾਜ਼ਿਸ਼ ਜਾਂ ਬਾਹਰੀ ਦਖ਼ਲਅੰਦਾਜ਼ੀ ਦੇ ਸੰਕੇਤ ਨਹੀਂ ਪਾਏ ਹਨ। ਹਾਲਾਂਕਿ, ਉੱਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਹਰ ਪਹਿਲੂ ਤੋਂ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਖ਼ੁਦਕੁਸ਼ੀ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ। ਇਸ ਘਟਨਾ ਤੋਂ ਬਾਅਦ ਇਲਾਕੇ ਅਤੇ ਨਿਆਇਕ ਹਲਕਿਆਂ ’ਚ ਸਨਸਨੀ ਫੈਲ ਗਈ ਹੈ।

Read More : ਜੰਮੂ-ਸ਼੍ਰੀਨਗਰ ਹਾਈਵੇਅ ’ਤੇ ਊਧਮਪੁਰ ਤੋਂ ਅੱਗੇ ਸਲੀਪਰ ਬੱਸਾਂ ਦੇ ਚੱਲਣ ’ਤੇ ਲੱਗੀ ਰੋਕ

Leave a Reply

Your email address will not be published. Required fields are marked *