ਵੰਦੇ ਭਾਰਤ ਐਕਸਪ੍ਰੈੱਸ

ਵੰਦੇ ਭਾਰਤ ਐਕਸਪ੍ਰੈੱਸ ’ਚ ਯਾਤਰੀ ਦੇ ਦਹੀਂ ’ਚ ਮਿਲੇ ਕੀੜੇ; ਠੇਕਾ ਰੱਦ, 50 ਲੱਖ ਰੁਪਏ ਜੁਰਮਾਨਾ

ਰੇਲ ਮੰਤਰਾਲਾ ਦਾ ਸਖ਼ਤ ਐਕਸ਼ਨ: ਆਈ.ਆਰ.ਸੀ.ਟੀ.ਸੀ. ਨੂੰ ਵੀ ਲਾਇਆ 10 ਲੱਖ ਦਾ ਜੁਰਮਾਨਾ; ਸੋਸ਼ਲ ਮੀਡੀਆ ’ਤੇ ਸ਼ਿਕਾਇਤ ਤੋਂ ਬਾਅਦ ਹੋਈ ਕਾਰਵਾਈ

ਨਵੀਂ ਦਿੱਲੀ, 26 ਮਾਰਚ: ਪਟਨਾ-ਟਾਟਾਨਗਰ ਵੰਦੇ ਭਾਰਤ ਐਕਸਪ੍ਰੈੱਸ ’ਚ ਯਾਤਰੀਆਂ ਨੂੰ ਪਰੋਸੇ ਗਏ ਪੈਕੇਟ ਬੰਦ ਦਹੀਂ ’ਚ ਕੀੜੇ ਮਿਲਣ ਦੀ ਘਟਨਾ ’ਤੇ ਰੇਲਵੇ ਨੇ ਬੇਹੱਦ ਸਖ਼ਤ ਰੁਖ਼ ਅਪਣਾਇਆ ਹੈ। ਰੇਲ ਮੰਤਰਾਲਾ ਨੇ ਸਬੰਧਤ ਵਿਕਰੇਤਾ ਦਾ ਠੇਕਾ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤਾ ਹੈ ਅਤੇ ਉਸ ’ਤੇ 50 ਲੱਖ ਰੁਪਏ ਦਾ ਭਾਰੀ ਜੁਰਮਾਨਾ ਲਾਇਆ ਹੈ।

ਮਾਮਲੇ ਦੀ ਗੰਭੀਰਤਾ ਨਾਲ ਸਮੀਖਿਆ ਕਰਦਿਆਂ ਮੰਤਰਾਲਾ ਨੇ ਭਾਰਤੀ ਰੇਲਵੇ ਖਾਣ-ਪੀਣ ਅਤੇ ਸੈਲਾਨੀ ਨਿਗਮ (ਆਈ. ਆਰ. ਸੀ. ਟੀ. ਸੀ.) ਦੀ ਲਾਪਰਵਾਹੀ ਲਈ ਉਸ ’ਤੇ ਵੀ 10 ਲੱਖ ਰੁਪਏ ਦਾ ਜੁਰਮਾਨਾ ਠੋਕ ਦਿੱਤਾ ਹੈ। ਮੰਤਰਾਲਾ ਨੇ ਸਪੱਸ਼ਟ ਹੁਕਮ ਦਿੱਤੇ ਹਨ ਕਿ ਭਵਿੱਖ ’ਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸੇਵਾਵਾਂ ਦੀ ਨਿਗਰਾਨੀ ਸਖ਼ਤ ਕੀਤੀ ਜਾਵੇ।

ਜ਼ਿਕਰਯੋਗ ਹੈ ਕਿ ਇਹ ਘਟਨਾ 15 ਮਾਰਚ ਦੀ ਹੈ, ਜਦੋਂ ਟ੍ਰੇਨ ’ਚ ਸਫ਼ਰ ਕਰ ਰਹੇ ਯਾਤਰੀਆਂ ਨੂੰ ਰਾਤ ਦੇ ਭੋਜਨ ਨਾਲ ਦਿੱਤੇ ਗਏ ਦਹੀਂ ਦੇ ਪੈਕੇਟ ’ਚ ਜ਼ਿੰਦਾ ਕੀੜੇ ਮਿਲੇ ਸਨ। ਇਕ ਜਾਗਰੂਕ ਯਾਤਰੀ ਨੇ ਇਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਪਾ ਕੇ ਸ਼ਿਕਾਇਤ ਦਰਜ ਕਰਵਾਈ ਸੀ, ਜੋ ਤੇਜ਼ੀ ਨਾਲ ਵਾਇਰਲ ਹੋ ਗਈ।

ਜਾਂਚ ਦੌਰਾਨ ਸਾਹਮਣੇ ਆਇਆ ਕਿ ਦਹੀਂ ਦਾ ਇਹ ਸਟਾਕ ਪਟਨਾ ਤੋਂ ਸਪਲਾਈ ਕੀਤਾ ਗਿਆ ਸੀ। ਸ਼ੁਰੂਆਤ ’ਚ ਵਿਕਰੇਤਾ ’ਤੇ ਸਿਰਫ਼ 25,000 ਰੁਪਏ ਦਾ ਮਾਮੂਲੀ ਜੁਰਮਾਨਾ ਲਾਇਆ ਗਿਆ ਸੀ, ਪਰ ਰੇਲ ਮੰਤਰਾਲਾ ਨੇ ਇਸ ਕਾਰਵਾਈ ਨੂੰ ਨਾਕਾਫ਼ੀ ਮੰਨਦਿਆਂ ਜੁਰਮਾਨੇ ਦੀ ਰਾਸ਼ੀ ਵਧਾ ਕੇ 50 ਲੱਖ ਰੁਪਏ ਕਰ ਦਿੱਤੀ ਅਤੇ ਕੰਟਰੈਕਟ ਖ਼ਤਮ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ।

Read More : ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਲਈ ਖ਼ੁਸ਼ਖ਼ਬਰੀ: ਜਲਦ ਰਿਲੀਜ਼ ਹੋਵੇਗਾ ਇਕ ਹੋਰ ਨਵਾਂ ਗੀਤ

Leave a Reply

Your email address will not be published. Required fields are marked *