ਡੀਸੀ ਨਿਸ਼ਾਂਤ ਯਾਦਵ ਵੱਲੋਂ ਨਵੇਂ ਨਿਯਮਾਂ ਦਾ ਐਲਾਨ; 27-28 ਮਾਰਚ ਨੂੰ ਹੋਵੇਗਾ ਸ਼ਾਨਦਾਰ ਏਅਰ ਸ਼ੋਅ
ਬਿਨਾਂ ਬੁਕਿੰਗ ਐਂਟਰੀ ‘ਤੇ ਪਾਬੰਦੀ ਅਤੇ ਨਿੱਜੀ ਵਾਹਨਾਂ ਦੀ ਮਨਾਹੀ
ਚੰਡੀਗੜ੍ਹ, 26 ਮਾਰਚ : ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ (ਡੀਸੀ) ਨਿਸ਼ਾਂਤ ਯਾਦਵ ਨੇ ਵੀਰਵਾਰ ਨੂੰ ਪ੍ਰੈਸ ਕਾਨਫਰੰਸ ਦੌਰਾਨ ਐਲਾਨ ਕੀਤਾ ਕਿ ਸੁਖਨਾ ਲੇਕ ਨੂੰ ਅੱਜ ਤੋਂ ਜਨਤਾ ਲਈ ਬੰਦ ਕਰ ਦਿੱਤਾ ਗਿਆ ਹੈ। ਇਹ ਫੈਸਲਾ 27 ਅਤੇ 28 ਮਾਰਚ ਨੂੰ ਹੋਣ ਵਾਲੇ ਵਿਸ਼ੇਸ਼ ਏਅਰ ਸ਼ੋਅ ਦੇ ਮੱਦੇਨਜ਼ਰ ਲਿਆ ਗਿਆ ਹੈ। ਝੀਲ ਹੁਣ 28 ਮਾਰਚ ਨੂੰ ਦੁਪਹਿਰ 1:30 ਵਜੇ ਸੈਲਾਨੀਆਂ ਲਈ ਦੁਬਾਰਾ ਖੁੱਲ੍ਹੇਗੀ।
ਡੀਸੀ ਨੇ ਦੱਸਿਆ ਕਿ 27 ਮਾਰਚ ਨੂੰ ਏਅਰ ਸ਼ੋਅ ਦੀ ਫੁੱਲ ਡਰੈੱਸ ਰਿਹਰਸਲ ਹੋਵੇਗੀ। ਦੋਵਾਂ ਦਿਨਾਂ ਦੌਰਾਨ ਲਗਭਗ 10,000 ਲੋਕਾਂ ਦੇ ਆਉਣ ਦੀ ਉਮੀਦ ਹੈ। ਸੈਲਾਨੀਆਂ ਦੀ ਸਹੂਲਤ ਲਈ ਪੀਣ ਵਾਲੇ ਪਾਣੀ ਦੇ ਟੈਂਕਰ, ਮੁੱਢਲੀ ਸਹਾਇਤਾ ਕੇਂਦਰ, ਐਂਬੂਲੈਂਸਾਂ ਅਤੇ ਫਾਇਰ ਟੈਂਡਰ ਤਾਇਨਾਤ ਕੀਤੇ ਗਏ ਹਨ। ਲੋਕਾਂ ਦੀ ਮਦਦ ਲਈ ਸਿਵਲ ਡਿਫੈਂਸ ਵਲੰਟੀਅਰ ਵੀ ਮੌਜੂਦ ਰਹਿਣਗੇ।
ਐਂਟਰੀ ਅਤੇ ਟਿਕਟਾਂ ਦੇ ਨਿਯਮ
ਟਿਕਟ ਦਰ : ਪ੍ਰਤੀ ਵਿਅਕਤੀ ₹100
ਬੁਕਿੰਗ : 24 ਮਾਰਚ ਤੋਂ ‘ਚੰਡੀਗੜ੍ਹ ਟੂਰਿਜ਼ਮ ਐਪ’ ਰਾਹੀਂ ਬੁਕਿੰਗ ਸ਼ੁਰੂ ਹੋ ਚੁੱਕੀ ਹੈ (ਰੋਜ਼ਾਨਾ ਸਿਰਫ਼ 10,000 ਸੀਟਾਂ)।
ਜ਼ਰੂਰੀ ਦਸਤਾਵੇਜ਼ : ਐਂਟਰੀ ਲਈ ਫੋਟੋ ਆਈਡੀ ਅਤੇ QR ਕੋਡ ਪਾਸ ਲਾਜ਼ਮੀ ਹੈ।
ਆਵਾਜਾਈ : ਸਿਰਫ਼ QR ਕੋਡ ਵਾਲੇ ਯਾਤਰੀਆਂ ਲਈ ਸਵੇਰੇ 8 ਤੋਂ 9 ਵਜੇ ਤੱਕ ਸ਼ਟਲ ਬੱਸ ਸੇਵਾ ਚੱਲੇਗੀ। ਨਿੱਜੀ ਵਾਹਨਾਂ ਨੂੰ ਲੇਕ ਦੇ ਨੇੜੇ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ।
ਪਾਬੰਦੀਆਂ : ਸੁਰੱਖਿਆ ਕਾਰਨਾਂ ਕਰਕੇ ਬੈਗ ਅਤੇ ਖਾਣ-ਪੀਣ ਦੀਆਂ ਚੀਜ਼ਾਂ ਦੀ ਮਨਾਹੀ ਹੈ; ਸਿਰਫ਼ ਪਾਰਦਰਸ਼ੀ ਪਾਣੀ ਦੀਆਂ ਬੋਤਲਾਂ ਲਿਜਾਈਆਂ ਜਾ ਸਕਦੀਆਂ ਹਨ।
Read More : ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਲਈ ਖ਼ੁਸ਼ਖ਼ਬਰੀ: ਜਲਦ ਰਿਲੀਜ਼ ਹੋਵੇਗਾ ਇਕ ਹੋਰ ਨਵਾਂ ਗੀਤ
