ਵਿਰਾਟ-ਕੋਹਲੀ

ਵਿਰਾਟ ਕੋਹਲੀ IPL ਵਿਚ 9,000 ਦੌੜਾਂ ਬਣਾਉਣ ਵਾਲੇ ਬਣੇ ਪਹਿਲੇ ਬੱਲੇਬਾਜ਼

ਸਪੋਰਟਸ, 29 ਅਪ੍ਰੈਲ : ਆਈਪੀਐਲ 2026 ਦੇ 39ਵੇਂ ਮੈਚ ਵਿੱਚ ਰਾਇਲ ਚੈਲੇਂਜਰਜ਼ ਬੰਗਲੁਰੂ (RCB) ਨੇ ਦਿੱਲੀ ਕੈਪੀਟਲਜ਼ (DC) ਨੂੰ 9 ਵਿਕਟਾਂ ਨਾਲ ਕਰਾਰੀ ਮਾਤ ਦਿੱਤੀ ਹੈ। ਇਸ ਮੈਚ ਵਿੱਚ ਵਿਰਾਟ ਕੋਹਲੀ (Virat Kohli) 23 ਦੌੜਾਂ ‘ਤੇ ਨਾਬਾਦ ਰਹੇ ਅਤੇ ਉਹ ਆਈਪੀਐਲ ਇਤਿਹਾਸ ਵਿੱਚ 9,000 ਦੌੜਾਂ ਦਾ ਅੰਕੜਾ ਪਾਰ ਕਰਨ ਵਾਲੇ ਦੁਨੀਆ ਦੇ ਪਹਿਲੇ ਬੱਲੇਬਾਜ਼ ਬਣ ਗਏ ਹਨ।

ਕੋਹਲੀ ਹੁਣ ਇਸ ਸੀਜ਼ਨ ਵਿੱਚ 351 ਦੌੜਾਂ ਬਣਾ ਕੇ ਔਰੇਂਜ ਕੈਪ ਦੀ ਦੌੜ ਵਿੱਚ ਚੌਥੇ ਸਥਾਨ ‘ਤੇ ਪਹੁੰਚ ਗਏ ਹਨ। ਉਹ ਅਭਿਸ਼ੇਕ ਸ਼ਰਮਾ (380 ਦੌੜਾਂ), ਕੇਐਲ ਰਾਹੁਲ (358 ਦੌੜਾਂ) ਅਤੇ ਵੈਭਵ ਸੂਰਿਆਵੰਸ਼ੀ (357 ਦੌੜਾਂ) ਨੂੰ ਟੱਕਰ ਦੇ ਰਹੇ ਹਨ।

Read More : ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਲਈ ਮਾਨ ਸਰਕਾਰ ਦਾ ਤੋਹਫ਼ਾ: ਮਿਲੇਗੀ 11,000 ਰੁਪਏ ਪੈਨਸ਼ਨ

Leave a Reply

Your email address will not be published. Required fields are marked *