Punjab-News

MLA ਗੁਰਲਾਲ ਘਨੌਰ ਦੇ ਪੁੱਤਰ ਨੇ ਨੈਸ਼ਨਲ ਰੈਸਲਿੰਗ ਚੈਂਪੀਅਨਸ਼ਿਪ ‘ਚ ਜਿੱਤਿਆ ਕਾਂਸੀ ਤਮਗਾ

ਮਹਾਰਾਸ਼ਟਰ ਵਿਖੇ ਹੋਈ ਅੰਡਰ-17 ਚੈਂਪੀਅਨਸ਼ਿਪ ‘ਚ ਘਨੌਰ ਦੇ ਗੁਰਏਕਮਨ ਸਿੰਘ ਨੇ ਪੂਰੇ ਦੇਸ਼ ‘ਚ ਮਨਵਾਇਆ ਲੋਹਾ

ਪਟਿਆਲਾ, 29 ਅਪ੍ਰੈਲ : ਜ਼ਿਲਾ ਪਟਿਆਲਾ ਦੇ ਕਸਬਾ ਘਨੌਰ ਦੇ ਨੌਜਵਾਨ ਪਹਿਲਵਾਨ ਗੁਰਏਕਮਨ ਸਿੰਘ ਢਿੱਲੋਂ ਨੇ ਮਹਾਰਾਸ਼ਟਰ ਦੇ ਛਤਰਪਤੀ ਸੰਭਾਜੀ ਨਗਰ ਵਿਖੇ ਕਰਵਾਈ ਗਈ ‘ਨੈਸ਼ਨਲ ਰੈਸਲਿੰਗ ਚੈਂਪੀਅਨਸ਼ਿਪ 2026’ (ਅੰਡਰ-17) ਵਿੱਚ ਕਾਂਸੀ ਦਾ ਤਮਗਾ ਜਿੱਤ ਕੇ ਪੂਰੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਇਸ ਕੌਮੀ ਪੱਧਰ ਦੇ ਮੁਕਾਬਲੇ ਵਿੱਚ ਦੇਸ਼ ਭਰ ਦੇ ਵੱਖ-ਵੱਖ ਸੂਬਿਆਂ ਦੇ ਖਿਡਾਰੀਆਂ ਨੇ ਹਿੱਸਾ ਲਿਆ ਸੀ, ਜਿੱਥੇ ਗੁਰਏਕਮਨ ਨੇ ਆਪਣੀ ਸ਼ਾਨਦਾਰ ਤਕਨੀਕ ਅਤੇ ਜਜ਼ਬੇ ਨਾਲ ਜਿੱਤ ਹਾਸਲ ਕੀਤੀ।

ਗੁਰਏਕਮਨ ਸਿੰਘ ਦੀ ਇਹ ਕਾਮਯਾਬੀ ਉਸ ਦੀ ਸਖ਼ਤ ਮਿਹਨਤ ਅਤੇ ਲਗਾਤਾਰ ਅਭਿਆਸ ਦਾ ਨਤੀਜਾ ਹੈ। ਉਸ ਨੇ ਛੋਟੀ ਉਮਰ ਤੋਂ ਹੀ ਕੁਸ਼ਤੀ ਨੂੰ ਆਪਣਾ ਜਨੂੰਨ ਬਣਾਇਆ ਅਤੇ ਕੋਚਾਂ ਦੀ ਰਹਿਨੁਮਾਈ ਹੇਠ ਆਪਣੇ ਆਪ ਨੂੰ ਤਿਆਰ ਕੀਤਾ। ਦੱਸਣਯੋਗ ਹੈ ਕਿ ਗੁਰਏਕਮਨ ਪਹਿਲਾਂ ਵੀ ਕਈ ਨੈਸ਼ਨਲ ਚੈਂਪੀਅਨਸ਼ਿਪਾਂ ਵਿੱਚ ਆਪਣੀ ਖੇਡ ਦਾ ਵਧੀਆ ਪ੍ਰਦਰਸ਼ਨ ਕਰ ਚੁੱਕਾ ਹੈ।

ਇਸ ਪ੍ਰਾਪਤੀ ‘ਤੇ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਵਿਧਾਇਕ ਗੁਰਲਾਲ ਘਨੌਰ ਨੇ ਜੇਤੂ ਖਿਡਾਰੀਆਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਗੁਰਏਕਮਨ ਸਿੰਘ ਸਮੇਤ ਹੋਰ ਨੌਜਵਾਨ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਕਿਹਾ ਕਿ ਅਜਿਹੇ ਹੋਣਹਾਰ ਨੌਜਵਾਨ ਹੀ ਦੇਸ਼ ਦਾ ਭਵਿੱਖ ਹਨ। ਉਨ੍ਹਾਂ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਖਿਡਾਰੀਆਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਲਈ ਵਚਨਬੱਧ ਹੈ ਤਾਂ ਜੋ ਉਹ ਅੰਤਰਰਾਸ਼ਟਰੀ ਪੱਧਰ ‘ਤੇ ਵੀ ਦੇਸ਼ ਦਾ ਨਾਮ ਚਮਕਾ ਸਕਣ।

ਗੁਰਏਕਮਨ ਸਿੰਘ ਦੀ ਇਸ ਵੱਡੀ ਸਫ਼ਲਤਾ ਨਾਲ ਘਨੌਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਖੁਸ਼ੀ ਦੀ ਲਹਿਰ ਹੈ ਅਤੇ ਖੇਡ ਪ੍ਰੇਮੀਆਂ ਵੱਲੋਂ ਉਸ ਨੂੰ ਲਗਾਤਾਰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।

Read More : ਹਰ ਲੋੜਵੰਦ ਬੱਚੇ ਨੂੰ ‘ਪ੍ਰੋਜੈਕਟ ਮੁਸਕੁਰਾਹਟ’ ਅਧੀਨ ਲਿਆਂਦਾ ਜਾਵੇਗਾ: ਡਾ. ਬਲਜੀਤ ਕੌਰ

Leave a Reply

Your email address will not be published. Required fields are marked *