Kirat

ਬੱਸ ਤੋਂ ਹੇਠਾਂ ਉਤਰਨ ਸਮੇਂ UKG ਜਮਾਤ ਦੀ ਬੱਚੀ ਦੀ ਮੌਤ

ਡਰਾਈਵਰ ਦੀ ਗਲਤੀ ਕਾਰਨ ਬੱਸ ਹੇਠਾਂ ਆਈ ਕੀਰਤ

ਜਲੰਧਰ, 21 ਜੁਲਾਈ : ਜ਼ਿਲਾ ਜਲੰਧਰ ਵਿਚ ਤੜਕਸਾਰ ਉਸ ਸਮੇਂ ਚੀਕ ਚਿਖਾੜਾ ਪੈ ਗਿਆ, ਜਦੋ ਇੱਕ ਸਕੂਲ ਬੱਸ ਦੇ ਨਾਲ ਇੱਕ ਬੱਚੀ ਜ਼ਖਮੀ ਹੋ ਗਈ, ਜਿਸਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਮ੍ਰਿਤਕਾ ਦੀ ਪਛਾਣ ਕੀਰਤ ਪੁੱਤਰੀ ਇੰਦਰਜੀਤ ਸਿੰਘ ਵਾਸੀ ਉਦੇਸੀਆਂ ਵਜੋਂ ਹੋਈ ਹੈ, ਜੋ ਕਿ UKG ਜਮਾਤ ਦੀ ਵਿਦਿਆਰਥਣ ਸੀ। ਇਸ ਹਾਦਸੇ ਮਗਰੋਂ ਮਾਪਿਆਂ ਸਣੇ ਪੂਰੇ ਇਲਾਕੇ ’ਚ ਗਮ ਦਾ ਮਾਹੌਲ ਬਣਿਆ ਹੋਇਆ ਹੈ। 

ਜਾਣਕਾਰੀ ਅਨੁਸਾਰ ਜਲੰਧਰ ਦਿਹਾਤੀ ਦੇ ਕਸਬਾ ਆਦਮਪੁਰ ਵਿਚ ਐੱਸ. ਡੀ. ਪਬਲਿਕ ਸਕੂਲ ਦੀ ਬੱਸ ਤੋਂ ਹੇਠਾਂ ਉਤਰਨ ਸਮੇਂ 4 ਸਾਲਾ ਬੱਚੀ ਨਾਲ ਵੱਡਾ ਹਾਦਸਾ ਵਾਪਰ ਗਿਆ। ਇਸ ਦੌਰਾਨ ਜ਼ਖ਼ਮੀ ਬੱਚੀ ਨੂੰ ਤੁਰੰਤ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਬੱਚੀ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਬੱਸ ਡਰਾਈਵਰ ਦੀ ਗਲਤੀ ਕਾਰਨ ਬੱਚੀ ਬੱਸ ਦੇ ਹੇਠਾਂ ਆ ਗਈ।

ਪੁਲਿਸ ਮੌਕੇ ’ਤੇ ਪਹੁੰਚਣ ਤੋਂ ਬਾਅਦ ਮਾਮਲੇ ਦੀ ਜਾਂਚ ਲਈ ਲੱਗੀ ਗਈ ਹੈ। ਆਦਮਪੁਰ ਥਾਣਾ ਇੰਚਾਰਜ ਹਰਦੇਵ ਪ੍ਰੀਤ ਸਿੰਘ ਨੇ ਦੱਸਿਆ ਕਿ ਪਰਿਵਾਰ ਦੇ ਬਿਆਨ ਦਰਜ ਕਰਨ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

Read More : ਦਿਨ-ਦਿਹਾੜੇ ਵਿਅਕਤੀ ਦਾ ਕਤਲ

Leave a Reply

Your email address will not be published. Required fields are marked *