building collapses

ਤਿੰਨ ਮੰਜ਼ਿਲਾ ਇਮਾਰਤ ਡਿੱਗੀ ; ਕੋਚਿੰਗ ਵਿਦਿਆਰਥੀ ਸਮੇਤ 2 ਦੀ ਮੌਤ

ਕੋਟਾ, 8 ਫਰਵਰੀ : ਰਾਜਸਥਾਨ ਦੇ ਕੋਟਾ ਵਿੱਚ ਬੀਤੀ ਰਾਤ ਇੱਕ ਦਰਦਨਾਕ ਹਾਦਸਾ ਵਾਪਰਿਆ, ਜਿੱਥੇ ਇੱਕ ਤਿੰਨ ਮੰਜ਼ਿਲਾ ਇਮਾਰਤ ਅਚਾਨਕ ਢਹਿ ਗਈ। ਇਸ ਹਾਦਸੇ ਵਿੱਚ ਪੱਛਮੀ ਬੰਗਾਲ ਦੇ ਰਹਿਣ ਵਾਲੇ 20 ਸਾਲਾ ਕੋਚਿੰਗ ਵਿਦਿਆਰਥੀ ਆਰੀਅਨ ਸਮੇਤ ਦੋ ਲੋਕਾਂ ਦੀ ਮੌਤ ਹੋ ਗਈ। ਮਲਬੇ ਹੇਠ ਦੱਬੇ 8 ਹੋਰ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਕੇ ਹਸਪਤਾਲ ਦਾਖਲ ਕਰਵਾਇਆ ਗਿਆ, ਜਿਨ੍ਹਾਂ ਵਿੱਚੋਂ 5 ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ।

ਇਮਾਰਤ ਡਿੱਗਦੇ ਹੀ ਇਲਾਕੇ ਵਿੱਚ ਅਫ਼ਰਾ-ਤਫ਼ਰੀ ਮਚ ਗਈ। ਮਲਬੇ ਹੇਠ ਫਸੇ ਲੋਕ ਜਾਨ ਬਚਾਉਣ ਲਈ ਚੀਕਾਂ ਮਾਰ ਰਹੇ ਸਨ। ਸੂਚਨਾ ਮਿਲਦੇ ਹੀ ਪੁਲਿਸ ਅਤੇ SDRF ਦੀਆਂ ਟੀਮਾਂ ਨੇ ਮੌਕੇ ‘ਤੇ ਪਹੁੰਚ ਕੇ ਦੇਰ ਰਾਤ ਤੱਕ ਬਚਾਅ ਕਾਰਜ ਚਲਾਇਆ। ਇਸ ਮੁਹਿੰਮ ਦੌਰਾਨ ਬਚਾਅ ਟੀਮ ਦਾ ਇੱਕ ਮੈਂਬਰ ਵੀ ਜ਼ਖ਼ਮੀ ਹੋ ਗਿਆ।

ਜ਼ਿਲ੍ਹਾ ਕੁਲੈਕਟਰ ਪਿਊਸ਼ ਸਮਰੀਆ ਨੇ ਦੱਸਿਆ ਕਿ ਇਹ ਹਾਦਸਾ ਤਲਵੰਡੀ ਖੇਤਰ ਵਿੱਚ ਵਾਪਰਿਆ। ਇਮਾਰਤ ਦੇ ਅੰਦਰ ਇੱਕ ਰੈਸਟੋਰੈਂਟ ਚੱਲ ਰਿਹਾ ਸੀ, ਜਿਸ ਵਿੱਚ ਘਟਨਾ ਦੇ ਸਮੇਂ ਕੁਝ ਗਾਹਕ ਅਤੇ 12 ਤੋਂ 15 ਕਰਮਚਾਰੀ ਮੌਜੂਦ ਸਨ।

ਮੁੱਢਲੀ ਜਾਣਕਾਰੀ ਅਨੁਸਾਰ, ਇਸ ਇਮਾਰਤ ਦੇ ਬਿਲਕੁਲ ਪਿੱਛੇ ਵਾਲੀ ਇਮਾਰਤ ਵਿੱਚ ਪਿਛਲੇ ਕਈ ਦਿਨਾਂ ਤੋਂ ਉਸਾਰੀ ਦਾ ਕੰਮ ਚੱਲ ਰਿਹਾ ਸੀ। ਉੱਥੇ ਰੋਜ਼ਾਨਾ ਡ੍ਰਿਲ ਮਸ਼ੀਨਾਂ ਅਤੇ ਹਥੌੜਿਆਂ ਦੀ ਵਰਤੋਂ ਹੁੰਦੀ ਸੀ, ਜਿਸ ਕਾਰਨ ਇਮਾਰਤ ਵਿੱਚ ਕਾਫੀ ਵਾਈਬ੍ਰੇਸ਼ਨ (ਕੰਪਨ) ਹੁੰਦੀ ਸੀ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਸੇ ਕਾਰਨ ਇਮਾਰਤ ਦੀ ਬਣਤਰ ਕਮਜ਼ੋਰ ਹੋ ਗਈ ਅਤੇ ਇਹ ਹਾਦਸਾ ਵਾਪਰ ਗਿਆ।

Read More : ਵਿਧਾਇਕਾ ਛੀਨਾ ਦੀ ਨੂੰਹ ਸਣੇ 8 ਲੋਕਾਂ ‘ਤੇ ਧੋਖਾਧੜੀ ਤੇ ਚੋਰੀ ਦਾ ਕੇਸ ਦਰਜ

Leave a Reply

Your email address will not be published. Required fields are marked *