Jalandhar Accident

ਦਰਦਨਾਕ ਸੜਕ ਹਾਦਸਾ : 3 ਲੋਕਾਂ ਦੀ ਮੌਤ, 4 ਜ਼ਖਮੀ

ਬੇਕਾਬੂ ਇਨੋਵਾ ਨੇ ਆਟੋ ਰਿਕਸ਼ਾ ਨੂੰ ਮਾਰੀ

ਜਲੰਧਰ, 1 ਜਨਵਰੀ : ਨਵੇਂ ਸਾਲ ਦੀ ਰਾਤ ਨੂੰ ਜਲੰਧਰ ਵਿਚ ਰਾਏਪੁਰ ਅੱਡਾ ਪਿੰਡ ਨੇੜੇ ਇਕ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿਥੇ ਤੇਜ਼ ਰਫ਼ਤਾਰ ਇਨੋਵਾ ਕਾਰ ਅਤੇ ਆਟੋ ਰਿਕਸ਼ਾ ਦੀ ਟੱਕਰ ਹੋ ਗਈ, ਜਿਸ ਵਿਚ ਤਿੰਨ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ 4 ਹੋਰ ਗੰਭੀਰ ਜ਼ਖ਼ਮੀ ਹੋ ਗਏ।

ਜਾਣਕਾਰੀ ਅਨੁਸਾਰ ਹਾਦਸਾ ਦੇਰ ਰਾਤ 8:30 ਵਜੇ ਦੇ ਕਰੀਬ ਵਾਪਰਿਆ, ਜਦੋਂ ਇਕ ਬੇਕਾਬੂ ਇਨੋਵਾ ਕਾਰ ਨੇ ਇਕ ਆਟੋ ਰਿਕਸ਼ਾ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਆਟੋ ਰਿਕਸ਼ਾ ਬੇਕਾਬੂ ਹੋ ਕੇ ਨੇੜੇ ਦੇ ਇਕ ਟਰੱਕ ਨਾਲ ਟਕਰਾ ਗਿਆ।

ਇਸ ਦੋਹਰੀ ਟੱਕਰ ਵਿੱਚ ਆਟੋ ਪੂਰੀ ਤਰ੍ਹਾਂ ਚਕਨਾਚੂਰ ਹੋ ਗਿਆ ਅਤੇ ਉਸ ਵਿੱਚ ਸਵਾਰ ਤਿੰਨ ਯਾਤਰੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਮਕਸੂਦਾਂ ਥਾਣੇ ਦੇ ਐਸ. ਐਚ. ਓ, ਅਤੇ ਏ. ਐਸ. ਆਈ. ਸਤਨਾਮ ਸਿੰਘ ਪੁਲਿਸ ਫੋਰਸ ਨਾਲ ਮੌਕੇ ‘ਤੇ ਪਹੁੰਚੇ।

ਸਥਾਨਕ ਨਿਵਾਸੀਆਂ ਦੀ ਮਦਦ ਨਾਲ, ਰੋਡ ਸੇਫਟੀ ਫੋਰਸ (ਐੱਸ.ਐੱਸ.ਐੱਫ) ਦੀ ਟੀਮ ਨੇ ਆਟੋ ਵਿੱਚ ਫਸੇ ਜ਼ਖ਼ਮੀਆਂ ਨੂੰ ਬਚਾਇਆ ਅਤੇ ਤੁਰੰਤ ਨਜ਼ਦੀਕੀ ਹਸਪਤਾਲ ਪਹੁੰਚਾਇਆ। ਪੁਲਿਸ ਅਨੁਸਾਰ ਜ਼ਖ਼ਮੀਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਮ੍ਰਿਤਕਾਂ ਅਤੇ ਜ਼ਖ਼ਮੀਆਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ।

ਪੁਲਿਸ ਨੇ ਦੋਵੇਂ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮਕਸੂਦਾ ਪੁਲਿਸ ਸਟੇਸ਼ਨ ਦੀ ਪੁਲਿਸ ਹਾਦਸੇ ਦੇ ਸਹੀ ਕਾਰਨਾਂ ਦਾ ਪਤਾ ਲਗਾਉਣ ਲਈ ਨੇੜਲੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕਰ ਰਹੀ ਹੈ।

Read More : ਵੱਡੀ ਸਾਜ਼ਿਸ਼ ਨਾਕਾਮ : ਗੈਂਗਸਟਰ ਪ੍ਰਭ ਦਾਸੂਵਾਲ ਤੇ ਡੋਨੀ ਬਲ ਦੇ 4 ਸ਼ੂਟਰ ਗ੍ਰਿਫ਼ਤਾਰ

Leave a Reply

Your email address will not be published. Required fields are marked *