ਮੂਰਤੀ ਵਿਸਰਜਨ ਦੌਰਾਨ ਨਦੀ ‘ਚ ਡਿੱਗਿਆ ਟਰੈਕਟਰ, ਬਚਾਅ ਕਾਰਜ ਜਾਰੀ
ਖੰਡਵਾ, 2 ਅਕਤੂਬਰ : ਮੱਧ ਪ੍ਰਦੇਸ਼ ਦੇ ਖੰਡਵਾ ਵਿਚ ਇੱਕ ਦਰਦਨਾਕ ਹਾਦਸਾ ਵਾਪਰਿਆ। ਦੇਵੀ ਦੀ ਮੂਰਤੀ ਦੇ ਵਿਸਰਜਨ ਦੌਰਾਨ ਇੱਕ ਟਰੈਕਟਰ ਨਦੀ ਵਿੱਚ ਡਿੱਗ ਗਿਆ। ਟਰੈਕਟਰ ਪਲਟਣ ਨਾਲ 12 ਲੋਕਾਂ ਦੀ ਮੌਤ ਹੋ ਗਈ। ਇਹ ਘਟਨਾ ਪੰਧਾਨਾ ਥਾਣਾ ਖੇਤਰ ਦੇ ਅਧੀਨ ਆਉਂਦੇ ਜਾਮਲੀ ਪਿੰਡ ਵਿੱਚ ਵਾਪਰੀ। ਪੀੜਤਾਂ ਨੂੰ ਬਚਾਉਣ ਲਈ ਬਚਾਅ ਕਾਰਜ ਜਾਰੀ ਹੈ
ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ। ਟਰਾਲੀ ਵਿੱਚ ਬੱਚਿਆਂ ਸਮੇਤ 20 ਤੋਂ ਵੱਧ ਲੋਕ ਸਵਾਰ ਸਨ। ਮ੍ਰਿਤਕਾਂ ਵਿੱਚੋਂ ਅੱਠ ਕੁੜੀਆਂ ਸਨ। ਹਾਦਸੇ ਤੋਂ ਬਾਅਦ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ ‘ਤੇ ਪਹੁੰਚੇ। ਬਚਾਅ ਕਾਰਜ ਜਾਰੀ ਹਨ। ਹੋਰ ਵੇਰਵਿਆਂ ਦੀ ਉਡੀਕ ਹੈ।
Read More : ਭਗਵੰਤ ਮਾਨ ਨੇ ਰਾਜਪੁਰਾ ਵਿਖੇ ਨਵੀਂ ਪਸ਼ੂ ਫੀਡ ਫੈਕਟਰੀ ਦਾ ਕੀਤਾ ਉਦਘਾਟਨ