ਪੁਲਸ ਹਿਰਾਸਤ

ਪੁਲਸ ਹਿਰਾਸਤ ’ਚੋਂ ਭੱਜੇ ਪਤੀ ਨੂੰ ਥਾਰ ’ਚ ਬਿਠਾ ਕੇ ਪਤਨੀ ਫ਼ਰਾਰ

ਧੋਖਾਦੇਹੀ ਦੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਲਿਜਾ ਰਹੀ ਸੀ ਪੁਲਸ, ਰਸਤੇ ’ਚ ਵਾਪਰੀ ਘਟਨਾ

ਅੰਮ੍ਰਿਤਸਰ, 28 ਮਾਰਚ : ਪੁਲਸ ਹਿਰਾਸਤ ’ਚੋਂ ਭੱਜੇ ਆਪਣੇ ਪਤੀ ਨੂੰ ਥਾਰ ਗੱਡੀ ’ਚ ਬਿਠਾ ਕੇ ਇਕ ਮਹਿਲਾ ਫ਼ਰਾਰ ਹੋ ਗਈ ਹੈ। ਇਸ ਘਟਨਾ ਤੋਂ ਬਾਅਦ ਪੁਲਸ ਵਿਭਾਗ ਵਿੱਚ ਹੜਕੰਪ ਮਚ ਗਿਆ। ਮੁਲਜ਼ਮ ਸੰਜੇ ਸਿੰਘ ਖ਼ਿਲਾਫ਼ ਆਸ਼ੀ ਨਾਮੀ ਵਿਅਕਤੀ ਦੀ ਸ਼ਿਕਾਇਤ ’ਤੇ ਕਰਤਾਰਪੁਰ ਥਾਣੇ ’ਚ ਧੋਖਾਦੇਹੀ ਦਾ ਕੇਸ ਦਰਜ ਹੈ।

ਪੁਲਸ ਨੇ ਮੁਲਜ਼ਮ ਨੂੰ ਲਾਰੈਂਸ ਰੋਡ ਚੌਕ ਤੋਂ ਕਾਬੂ ਕੀਤਾ ਸੀ ਅਤੇ ਉਸ ਨੂੰ ਥਾਣਾ ਗੇਟ ਹਕੀਮਾ ਲੈ ਕੇ ਜਾ ਰਹੀ ਸੀ। ਰਸਤੇ ’ਚ ਟ੍ਰੈਫਿਕ ਹੋਣ ਕਾਰਨ ਮੁਲਜ਼ਮ ਨੇ ਅਚਾਨਕ ਗੱਡੀ ਦਾ ਦਰਵਾਜ਼ਾ ਖੋਲ੍ਹਿਆ ਅਤੇ ਫ਼ਰਾਰ ਹੋ ਗਿਆ। ਇਸ ਦੌਰਾਨ ਉਸ ਦੇ ਪਿੱਛੇ ਆ ਰਹੀ ਉਸ ਦੀ ਪਤਨੀ ਨੇ ਉਸ ਨੂੰ ਆਪਣੀ ਥਾਰ ਗੱਡੀ ’ਚ ਬਿਠਾਇਆ ਅਤੇ ਦੋਵੇਂ ਉੱਥੋਂ ਫ਼ਰਾਰ ਹੋ ਗਏ।

ਫਿਲਹਾਲ ਪੁਲਸ ਨੇ ਮੁਲਜ਼ਮ ਖ਼ਿਲਾਫ਼ ਹਿਰਾਸਤ ’ਚੋਂ ਭੱਜਣ ਦੇ ਦੋਸ਼ ਹੇਠ ਕੇਸ ਦਰਜ ਕਰਕੇ ਇਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

Read More : ਫ਼ਰੀਦਕੋਟ ਮੈਡੀਕਲ ਹਸਪਤਾਲ ’ਚ ਵੈਂਟੀਲੇਟਰ ਦੀ ਘਾਟ ਕਾਰਨ ਮਰੀਜ਼ ਦੀ ਮੌਤ

Leave a Reply

Your email address will not be published. Required fields are marked *