12ਵੀਂ ਦੀਆਂ ਰੱਦ ਹੋਈਆਂ ਪ੍ਰੀਖਿਆਵਾਂ ਵਿਚ ਸਕੂਲ ਦੀ ਇੰਟਰਨਲ ਅਸੈੱਸਮੈਂਟ ਤੇ ਪ੍ਰੈਕਟੀਕਲ ਨੰਬਰਾਂ ਦੇ ਆਧਾਰ ’ਤੇ ਤਿਆਰ ਹੋਵੇਗਾ ਨਤੀਜਾ
ਚੰਡੀਗੜ੍ਹ, 28 ਮਾਰਚ : ਮਿਡਲ ਈਸਟ ਦੇ ਕਈ ਦੇਸ਼ਾਂ ਵਿਚ ਪੜ੍ਹਨ ਵਾਲੇ ਸੀ.ਬੀ.ਐੱਸ.ਈ. 12ਵੀਂ ਦੇ ਵਿਦਿਆਰਥੀਆਂ ਦੇ ਲਈ ਰਾਹਤ ਭਰੀ ਖ਼ਬਰ ਹੈ। ਯੂ.ਏ.ਈ., ਈਰਾਨ, ਬਹਿਰੀਨ, ਕੁਵੈਤ, ਓਮਾਨ, ਕਤਰ ਤੇ ਸਾਊਦੀ ਅਰਬ ਵਰਗੇ ਦੇਸ਼ਾਂ ਵਿਚ ਤਣਾਅ ਦੇ ਹਾਲਾਤ ਕਾਰਨ ਜਿਨ੍ਹਾਂ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਵਿਚ ਅਟਕ ਗਈਆਂ ਸਨ, ਉਨ੍ਹਾਂ ਲਈ ਬੋਰਡ ਨੇ ਸ਼ੁੱਕਰਵਾਰ ਨੂੰ ਇਕ ਸਰਕੂਲਰ ਜਾਰੀ ਕਰ ਕੇ ਬਦਲਵੀਂ ਮੁੱਲਾਂਕਣ ਯੋਜਨਾ ਦਾ ਐਲਾਨ ਕਰ ਦਿੱਤਾ ਹੈ।
ਸੀ. ਬੀ. ਐੱਸ. ਈ. ਨੇ ਸਾਫ ਕੀਤਾ ਕਿ ਜਿਨ੍ਹਾਂ ਵਿਸ਼ਿਆਂ ਦੀਆ ਪ੍ਰੀਖਿਆਵਾਂ ਹੋ ਚੁੱਕੀਆਂ ਹਨ, ਉਨ੍ਹਾਂ ਦਾ ਨਤੀਜਾ ਵਿਦਿਆਰਥੀਆਂ ਦੇ ਅਸਲੀ ਪ੍ਰਦਰਸ਼ਨ ਦੇ ਆਧਾਰ ’ਤੇ ਹੀ ਤਿਆਰ ਹਵੋੇਗਾ। ਜਿਨ੍ਹਾ ਵਿਸ਼ਿਆਂ ਦੀਆ ਪ੍ਰੀਖਿਆਵਾਂ ਨਹੀਂ ਹੋ ਸਕੀਆਂ, ਉਥੇ ਹੁਣ ਸਕੂਲÇ ਵਚ ਹੋਈ ਇੰਟਰਨਲ ਅਸੈੱਸਮੈਂਟ ਤੇ ਪ੍ਰੈਕਟੀਕਲ ਨੰਬਰਾਂ ਦੀ ਭੂਮਿਕਾ ਅਹਿਮ ਹੋਵੇਗੀ।
ਮਾਰਕਸ ਕੈਲਕੁਲੇਸ਼ਨ ਦੇ ਲਈ ਬੋਰਡ ਨੇ ਤੈਅ ਕੀਤਾ ਕਿ ਥਿਊਰੀ ਵਾਲੇ ਵਿਸ਼ਿਆਂ (ਜਿਵੇਂ ਮੈਥਸ, ਇੰਗਲਿਸ਼, ਹਿਸਟਰੀ ਅਤੇ ਬਾਇਓਲੋਜੀ) ਵਿਚ ਸਕੂਲਾਂ ਨੂੰ ਤਿੰਨ ਤਰ੍ਹਾਂ ਦੇ ਇੰਟਰਨਲ ਐਗਜ਼ਾਮ ਕਵਾਟਰਲੀ, ਹਾਫ ਇਯਰਲੀ ਅਤੇ ਪ੍ਰੀ-ਬੋਰਡ ਦੇ ਨੰਬਰ ਦੇਣੇ ਹੋਣਗੇ।
ਇਨ੍ਹਾਂ ਤਿੰਨਾਂ ਵਿਚੋਂ ਜਿਸ ਪ੍ਰੀਖਿਆ ਵਿਚ ਵਿਦਿਆਰਥੀ ਦਾ ਸਕੋਰ ਸਭ ਤੋਂ ਜ਼ਿਆਦਾ ਹੋਵੇਗਾ, ਉਸੇ ਨੂੰ ਫਾਈਨਲ ਨਤੀਜੇ ਦੇ ਲਈ ਆਧਾਰ ਮੰਨਿਆ ਜਾਵੇਗਾ। ਬੋਰਡ ਦਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਕਿਸੇ ਵੀ ਵਿਦਿਆਰਥੀ ਦਾ ਸਾਲ ਖਰਾਬ ਨਾ ਹੋਵੇ ਤੇ ਉਨ੍ਹਾ ਦੇ ਨਾਲ ਨਿਆਂ ਹੋ ਸਕੇ। ਹੁਣ ਸਕੂਲਾਂ ਨੂੰ ਇਸ ਪ੍ਰਕਿਰਿਆ ਦੀ ਵਿਸਥਾਰ ਨਾਲ ਜਾਣਕਾਰੀ ਭੇਜੀ ਜਾ ਰਹੀ ਹੈ ਤਾਂ ਕਿ ਨਤੀਜਾ ਨਿਰਪੱਖ ਤਰੀਕੇ ਨਾਲ ਤਿਆਰ ਕੀਤਾ ਜਾ ਸਕੇ।
Read More : ਫ਼ਰੀਦਕੋਟ ਮੈਡੀਕਲ ਹਸਪਤਾਲ ’ਚ ਵੈਂਟੀਲੇਟਰ ਦੀ ਘਾਟ ਕਾਰਨ ਮਰੀਜ਼ ਦੀ ਮੌਤ
