teacher death

ਬੱਸ ਦੀ ਫੇਟ ਵੱਜਣ ਨਾਲ ਡਿਊਟੀ ਤੋਂ ਆਉਂਦੇ ਅਧਿਆਪਕ ਦੀ ਮੌਤ

ਮਾਨਸਾ, 19 ਅਕਤੂਬਰ : ਬਠਿੰਡਾ ਰੋਡ ’ਤੇ ਪੁਲਸ ਚੌਕੀ ਠੂਠਿਆਂਵਾਲੀ ਨਜ਼ਦੀਕ ਬੱਸ ਦੀ ਫੇਟ ਵੱਜਣ ਨਾਲ ਅਧਿਆਪਕ ਦੀ ਮੌਤ ਹੋ ਗਈ ਹੈ। ਉਹ ਦੁਪਹਿਰ ਸਮੇਂ ਆਪਣੀ ਡਿਊਟੀ ਤੋਂ ਮੋਟਰਸਾਈਕਲ ’ਤੇ ਘਰ ਪਰਤ ਰਿਹਾ ਸੀ। ਪੁਲਸ ਨੇ ਬੱਸ ਚਾਲਕ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

ਜਾਣਕਾਰੀ ਅਨੁਸਾਰ ਜੈਫੀ ਗੋਇਲ (30) ਪੁੱਤਰ ਜੀਤ ਕੁਮਾਰ ਵਾਰਡ ਨੰਬਰ 5 ਮਾਨਸਾ ਆਪਣੇ ਸਕੂਲ ਲਹਿਰਾਖਾਨਾ (ਬਠਿੰਡਾ) ਤੋਂ ਛੁੱਟੀ ਮਿਲਣ ਉਪਰੰਤ ਆਪਣੇ ਮੋਟਰਸਾਈਕਲ ’ਤੇ ਮਾਨਸਾ ਘਰ ਪਰਤ ਰਿਹਾ ਸੀ।

ਪਿੰਡ ਠੂਠਿਆਂਵਾਲੀ ਲਾਗੇ ਉਸਦੇ ਮੋਟਰਸਾਈਕਲ ਨੂੰ ਇਕ ਬੱਸ ਨੇ ਟੱਕਰ ਮਾਰ ਦਿੱਤੀ, ਜਿਸ ’ਚ ਅਧਿਆਪਕ ਜੈਫੀ ਗੋਇਲ ਵਾਸੀ ਮਾਨਸਾ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਹ ਹਾਲੇ ਕੁਆਰਾ ਹੀ ਸੀ ਤੇ ਈ.ਟੀ.ਟੀ. ਅਧਿਆਪਕ ਦੀ ਪੋਸਟ ’ਤੇ ਤਾਇਨਾਤ ਸੀ।

ਠੂਠਿਆਂਵਾਲੀ ਪੁਲਸ ਚੌਕੀ ਇੰਚਾਰਜ ਗੁਰਤੇਜ ਸਿੰਘ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ’ਤੇ ਬੱਸ ਚਾਲਕ ਖਿਲਾਫ ਬਣਦੀ ਕਾਰਵਾਈ ਕੀਤੀ ਹੈ। ਮ੍ਰਿਤਕ ਲਹਿਰਾ ਖਾਨਾ ਦੇ ਸਕੂਲ ’ਚ ਈ. ਟੀ. ਟੀ. ਅਧਿਆਪਕ ਸੀ। ਬੱਸ ਚਾਲਕ ਦੀ ਹਾਲੇ ਗ੍ਰਿਫਤਾਰੀ ਨਹੀਂ ਹੋਈ ਹੈ।

ਡੈਮੋਕ੍ਰੇਟਿਕ ਟੀਚਰ ਫਰੰਟ ਪੰਜਾਬ ਦੇ ਜ਼ਿਲਾ ਪ੍ਰਧਾਨ ਕਰਮਜੀਤ ਸਿੰਘ ਤਾਮਕੋਟ ਤੇ ਹਰਦੀਪ ਸਿੰਘ ਸਿੱਧੂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਅਧਿਆਪਕਾਂ ਦੀਆਂ ਬਦਲੀਆਂ ਉਨ੍ਹਾਂ ਦੇ ਨੇੜਲੇ ਸਟੇਸ਼ਨ ’ਤੇ ਕੀਤੀਆਂ ਜਾਣ, ਜਿੱਥੇ ਡਿਊਟੀ ਕਰਨ ਲਈ ਉਨ੍ਹਾਂ ਨੂੰ ਇਸ ਤਰ੍ਹਾਂ ਸਫਰ ਨਾ ਕਰਨਾ ਪਵੇ। ਉਨ੍ਹਾਂ ਇਸ ਘਟਨਾ ’ਤੇ ਅਫਸੋਸ ਪ੍ਰਗਟਾਇਆ ਹੈ।

Read More : ਪੁਲਿਸ ਅਤੇ ਫ਼ਾਇਰ ਬ੍ਰਿਗੇਡ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ

Leave a Reply

Your email address will not be published. Required fields are marked *