ਬਠਿੰਡਾ ਰੇਲਵੇ ਸਟੇਸ਼ਨ

ਬਠਿੰਡਾ ਰੇਲਵੇ ਸਟੇਸ਼ਨ ਤੋਂ ਨਵਜੰਮੇ ਲੜਕੇ ਦੀ ਲਾਸ਼ ਮਿਲੀ

ਕੁੱਤਿਆਂ ਨੇ ਇਕ ਬਾਂਹ ਤੇ ਲੱਤ ਖਾਧੀ

ਬਠਿੰਡਾ, 2 ਜਨਵਰੀ : ਬਠਿੰਡਾ ਰੇਲਵੇ ਸਟੇਸ਼ਨ ’ਤੇ ਪਾਰਸਲ ਕਾਊਂਟਰ ਨੇੜੇ ਲਾਈਨ 6 ਨੰਬਰ ’ਤੇ ਪਟੜੀਆਂ ਤੋਂ ਇਕ ਨਵਜੰਮੇ ਲੜਕੇ ਦੀ ਲਾਸ਼ ਬਰਾਮਦ ਹੋਈ, ਜਿਸ ਨੂੰ ਕੁੱਤਿਆਂ ਨੇ ਖਾ ਲਿਆ ਸੀ।

ਸੂਚਨਾ ਮਿਲਣ ’ਤੇ ਸਹਾਰਾ ਜਨ ਸੇਵਾ ਦੀ ਲਾਈਫ ਸੇਵਿੰਗ ਬ੍ਰਿਗੇਡ ਦੇ ਵਰਕਰ ਸੰਦੀਪ ਸਿੰਘ ਗਿੱਲ ਅਤੇ ਗੌਤਮ ਗੋਇਲ ਮੌਕੇ ’ਤੇ ਪਹੁੰਚੇ। ਇਸ ਦੌਰਾਨ ਜੀ. ਆਰ. ਪੀ. ਅਤੇ ਆਰ. ਪੀ. ਐੱਫ. ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਜਾਂਚ ਕੀਤੀ। ਪੁਲਸ ਜਾਂਚ ਤੋਂ ਬਾਅਦ ਸੰਸਥਾ ਮੈਂਬਰਾਂ ਨੇ ਬੱਚੇ ਦੀ ਲਾਸ਼ ਨੂੰ ਸਿਵਲ ਹਸਪਤਾਲ ਪਹੁੰਚਾਇਆ।

ਗੌਤਮ ਗੋਇਲ ਨੇ ਦੱਸਿਆ ਕਿ ਨਵਜੰਮੇ ਬੱਚੇ ਦੀ ਇਕ ਬਾਂਹ ਅਤੇ ਲੱਤ ਕੁੱਤਿਆਂ ਨੇ ਖਾ ਲਈ ਸੀ। ਬੱਚਾ ਕੁਝ ਘੰਟੇ ਪਹਿਲਾਂ ਹੀ ਪੈਦਾ ਹੋਇਆ ਲੱਗਦਾ ਸੀ। ਪੁਲਸ ਮਾਮਲੇ ’ਚ ਅਗਲੇਰੀ ਕਾਰਵਾਈ ਕਰ ਰਹੀ ਹੈ।

Read More : ਕਲਾਨੌਰ ਦੀਆਂ 6 ਪੰਚਾਇਤਾਂ ਦੀਆਂ ਚੋਣਾਂ 18 ਨੂੰ, ਨੋਟੀਫਿਕੇਸ਼ਨ ਜਾਰੀ

Leave a Reply

Your email address will not be published. Required fields are marked *