ਇਕ ਪ੍ਰਵਾਸੀ ਮਜ਼ਦੂਰ ਦੀ ਮੌਤ, ਤਿੰਨ ਦਰਜਨ ਦੇ ਕਰੀਬ ਸਵਾਰੀਆਂ ਜ਼ਖਮੀ
ਟਰੈਕਟਰ, ਸਕੂਟਰੀ ਅਤੇ ਕਾਰ ਵੀ ਆਈ ਬੇਕਾਬੂ ਬੱਸ ਦੀ ਲਪੇਟ ਵਿਚ
ਜਲੰਧਰ, 1 ਸਤੰਬਰ : ਅੱਜ ਸਵੇਰੇ ਜਲੰਧਰ-ਪਠਾਨਕੋਟ ਰਾਸ਼ਟਰੀ ਮਾਰਗ ’ਤੇ ਇਕ ਭਿਆਨਕ ਹਾਦਸਾ ਵਾਪਰਿਆ, ਜਿਸ ਵਿਚ ਇਕ ਪ੍ਰਾਈਵੇਟ ਕੰਪਨੀ ਦੀ ਬੇਕਾਬੂ ਬੱਸ ਪਲਟ ਗਈ। ਇਸ ਦੌਰਾਨ ਬੇਕਾਬੂ ਬੱਸ ਨੇ ਟਰੈਕਟਰ, ਸਕੂਟਰੀ ਅਤੇ ਇਕ ਕਾਰ ਸਵਾਰ ਨੂੰ ਆਪਣੀ ਲਪੇਟ ਵਿਚ ਲੈ ਲਿਆ। ਇਸ ਦੌਰਾਨ ਟਰੈਕਟਰ ਸਵਾਰ ਇਕ ਪ੍ਰਵਾਸੀ ਮਜ਼ਦੂਰ ਦੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਇਸ ਹਾਦਸੇ ਦੌਰਾਨ ਪ੍ਰਾਈਵੇਟ ਬੱਸ ਵਿਚ ਸਵਾਰ ਤਿੰਨ ਦਰਜਨ ਦੇ ਕਰੀਬ ਸਵਾਰੀਆਂ ਵੀ ਗੰਭੀਰ ਜ਼ਖਮੀ ਹੋ ਗਈਆਂ, ਜਿਨ੍ਹਾਂ ਨੂੰ ਇਲਾਜ ਲਈ ਨੇੜਲੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ।
Read More : ਹੜ੍ਹਾਂ ਦੇ ਪਾਣੀ ’ਚ ਡੁੱਬਣ ਕਾਰਨ ਹਜ਼ਾਰਾਂ ਚੂਚਿਆਂ ਦੀ ਮੌਤ