ਵਿਆਹ ਸਮਾਗਮ ਤੋਂ ਪਰਤ ਰਿਹਾ ਸੀ ਪਰਿਵਾਰ, ਇਕ ਔਰਤ ਜ਼ਖਮੀ
ਬੁਲੰਦਸ਼ਹਿਰ, 18 ਜੂਨ – ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਜ਼ਿਲ੍ਹੇ ਵਿਚ ਇਕ ਭਿਆਨਕ ਹਾਦਸਾ ਵਾਪਰਿਆ, ਜਿਸ ਇਕ ਕਾਰ ਨੂੰ ਅੱਗ ਲੱਗਣ ਕਾਰਨ ਪੰਜ ਲੋਕਾਂ ਦੀ ਜ਼ਿੰਦਾ ਸੜਨ ਨਾਲ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਡਰਾਈਵਰ ਨੂੰ ਨੀਂਦ ਆ ਗਈ, ਜਿਸ ਕਾਰਨ ਸਵਿਫਟ ਇਕ ਪੁੱਲ ਨਾਲ ਟਕਰਾਉਣ ਤੋਂ ਬਾਅਦ ਪਲਟ ਗਈ ਅਤੇ ਫਿਰ ਅੱਗ ਲੱਗ ਗਈ। ਅੱਗ ਲੱਗਣ ਤੋਂ ਬਾਅਦ ਕਾਰ ਬੰਦ ਹੋ ਗਈ ਅਤੇ ਅੰਦਰਲੇ ਲੋਕ ਬਾਹਰ ਨਹੀਂ ਨਿਕਲ ਸਕੇ,ਜਿਸ ਕਾਰਨ ਉਨ੍ਹਾਂ ਦੀ ਜ਼ਿੰਦਾ ਸੜ ਕੇ ਮੌਤ ਹੋ ਗਈ। ਇਕ ਔਰਤ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ,ਜਿਸ ਨੂੰ ਇਲਾਜ ਲਈ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।
ਇਸ ਮਾਮਲੇ ਵਿਚ ਬੁਲੰਦਸ਼ਹਿਰ ਪੁਲਿਸ ਨੇ ਦੱਸਿਆ ਕਿ ਜਹਾਂਗੀਰਾਬਾਦ ਥਾਣਾ ਖੇਤਰ ਦੇ ਜਾਨੀਪੁਰ ਚੰਦੌਸ ਚੌਰਾਹੇ ਦੇ ਨੇੜੇ ਇਕ ਸਵਿਫ਼ਟ ਕਾਰ ਇਕ ਪੁੱਲ ਨਾਲ ਟਕਰਾ ਗਈ
ਅਤੇ ਪਲਟ ਗਈ, ਜਿਸ ਤੋਂ ਬਾਅਦ ਕਾਰ ਨੂੰ ਅੱਗ ਲੱਗ ਗਈ। ਕਾਰ ਵਿਚ ਇੱਕੋ ਪਰਿਵਾਰ ਦੇ 6 ਲੋਕ ਸਵਾਰ ਸਨ, ਜਿਨ੍ਹਾਂ ਵਿਚੋਂ ਇਕ ਔਰਤ ਜ਼ਖ਼ਮੀ ਹੋ ਗਈ ਅਤੇ 5 ਲੋਕਾਂ ਦੀ ਮੌਤ ਹੋ ਗਈ। ਇਹ ਸਾਰੇ ਬਦਾਯੂੰ ਵਿਚ ਇਕ ਵਿਆਹ ਸਮਾਗਮ ਤੋਂ ਦਿੱਲੀ ਵਾਪਸ ਆ ਰਹੇ ਸਨ।
Read More : ਮੌਸਮ ਦਾ ਕਹਿਰ, ਜ਼ਿੰਦਾ ਸੜੇ 4 ਜੀਅ