ਸੁਨੰਦਾ ਸ਼ਰਮਾ

ਲਾਈਵ ਸ਼ੋਅ ਦੌਰਾਨ ਬਦਤਮੀਜ਼ੀ ਕਰਨ ਵਾਲੇ ਨੌਜਵਾਨ ‘ਤੇ ਵਰ੍ਹਪਈ ਸੁਨੰਦਾ ਸ਼ਰਮਾ

ਝਾਰਖੰਡ ਦੀ ਐਮਿਟੀ ਯੂਨੀਵਰਸਿਟੀ ਵਿਚ ਪ੍ਰਦਰਸ਼ਨ ਦੌਰਾਨ ਵਾਪਰੀ ਘਟਨਾ; ਪ੍ਰਸ਼ੰਸਕਾਂ ਨੇ ਗਾਇਕਾ ਦੇ ਹੌਸਲੇ ਦੀ ਕੀਤੀ ਤਾਰੀਫ਼, ਕਿਹਾ- ‘ਸੁਨੰਦਾ ਸ਼ੇਰਨੀ ਹੈ’

ਰਾਂਚੀ/ਚੰਡੀਗੜ੍ਹ, 18 ਮਾਰਚ : ਮਸ਼ਹੂਰ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਇਕ ਲਾਈਵ ਕੰਸਰਟ ਦੌਰਾਨ ਆਪਣੀ ਨਿਡਰਤਾ ਨੂੰ ਲੈ ਕੇ ਸੁਰਖੀਆਂ ਵਿੱਚ ਹੈ। ਝਾਰਖੰਡ ਦੀ ਐਮਿਟੀ ਯੂਨੀਵਰਸਿਟੀ ਵਿੱਚ ਆਯੋਜਿਤ ਇੱਕ ਪ੍ਰੋਗਰਾਮ ਦੌਰਾਨ, ਦਰਸ਼ਕਾਂ ਵਿੱਚ ਮੌਜੂਦ ਇੱਕ ਨੌਜਵਾਨ ਵੱਲੋਂ ਕੀਤੀ ਗਈ ਬਦਤਮੀਜ਼ੀ ਦਾ ਸੁਨੰਦਾ ਨੇ ਮੂੰਹ-ਤੋੜ ਜਵਾਬ ਦਿੱਤਾ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਇਹ ਘਟਨਾ 13 ਮਾਰਚ ਦੀ ਹੈ, ਜਦੋਂ ਸੁਨੰਦਾ ਸ਼ਰਮਾ ਯੂਨੀਵਰਸਿਟੀ ਦੇ ਵਿਦਿਆਰਥੀਆਂ ਸਾਹਮਣੇ ਆਪਣੀ ਪੇਸ਼ਕਾਰੀ ਦੇ ਰਹੀ ਸੀ। ਪ੍ਰਦਰਸ਼ਨ ਦੌਰਾਨ ਜਦੋਂ ਉਹ ਇੱਕ ਪ੍ਰਸ਼ੰਸਕ ਦਾ ਫ਼ੋਨ ਫੜ ਕੇ ਕੁਝ ਦੇਖ ਰਹੀ ਸੀ, ਤਾਂ ਭੀੜ ਵਿੱਚ ਮੌਜੂਦ ਇੱਕ ਨੌਜਵਾਨ ਨੇ ਉਸ ਵੱਲ ਭੱਦੇ ਇਸ਼ਾਰੇ ਕਰਨੇ ਸ਼ੁਰੂ ਕਰ ਦਿੱਤੇ। ਸੁਨੰਦਾ ਨੇ ਪਹਿਲਾਂ ਗਾਉਣਾ ਜਾਰੀ ਰੱਖਿਆ, ਪਰ ਜਦੋਂ ਨੌਜਵਾਨ ਆਪਣੀ ਹਰਕਤ ਤੋਂ ਬਾਜ਼ ਨਾ ਆਇਆ, ਤਾਂ ਗਾਇਕਾ ਨੇ ਤੁਰੰਤ ਗਾਣਾ ਰੋਕ ਦਿੱਤਾ।

ਸੁਨੰਦਾ ਸ਼ਰਮਾ ਨੇ ਗੁੱਸੇ ਵਿੱਚ ਫ਼ੋਨ ਵਾਪਸ ਕੀਤਾ ਅਤੇ ਸਟੇਜ ਦੇ ਬਿਲਕੁਲ ਸਾਹਮਣੇ ਆ ਕੇ ਉਸ ਨੌਜਵਾਨ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਮਾਈਕ ‘ਤੇ ਕਿਹਾ, “ਇਹ ਇਸ਼ਾਰੇ ਜੋ ਤੁਸੀਂ ਕਰ ਰਹੇ ਹੋ… ਮੈਂ ਤੁਹਾਡੇ ਨਾਲ ਹੀ ਗੱਲ ਕਰ ਰਹੀ ਹਾਂ। ਮੈਂ ਹੁਣ (ਸਟੇਜ ਤੋਂ) ਜਾ ਰਹੀ ਹਾਂ ਕਿਉਂਕਿ ਸ਼ੋਅ ਬਹੁਤ ਵਧੀਆ ਚੱਲ ਰਿਹਾ ਹੈ ਅਤੇ ਮੈਂ ਇਸਨੂੰ ਬਰਬਾਦ ਨਹੀਂ ਕਰਨਾ ਚਾਹੁੰਦੀ। ਨਹੀਂ ਤਾਂ…!”

ਸੁਨੰਦਾ ਦੇ ਇਸ ਹਮਲਾਵਰ ਰਵੱਈਏ ਅਤੇ ਚਿਤਾਵਨੀ ਨੂੰ ਦੇਖ ਕੇ ਉੱਥੇ ਮੌਜੂਦ ਹਜ਼ਾਰਾਂ ਪ੍ਰਸ਼ੰਸਕਾਂ ਨੇ ਤਾੜੀਆਂ ਮਾਰ ਕੇ ਉਸ ਦਾ ਸਮਰਥਨ ਕੀਤਾ। ਹਾਲਾਂਕਿ, ਆਪਣੀ ਪੇਸ਼ੇਵਰਤਾ ਦਾ ਸਬੂਤ ਦਿੰਦਿਆਂ ਸੁਨੰਦਾ ਨੇ ਖੁਦ ਨੂੰ ਕਾਬੂ ਵਿੱਚ ਰੱਖਿਆ ਅਤੇ ਸਥਿਤੀ ਸ਼ਾਂਤ ਹੋਣ ਤੋਂ ਬਾਅਦ ਆਪਣਾ ਸ਼ੋਅ ਦੁਬਾਰਾ ਸ਼ੁਰੂ ਕੀਤਾ।

ਵੀਡੀਓ ਵਾਇਰਲ ਹੋਣ ਤੋਂ ਬਾਅਦ ਇੰਟਰਨੈੱਟ ‘ਤੇ ਲੋਕ ਸੁਨੰਦਾ ਸ਼ਰਮਾ ਦੀ ਖੂਬ ਤਾਰੀਫ਼ ਕਰ ਰਹੇ ਹਨ। ਪ੍ਰਸ਼ੰਸਕਾਂ ਦਾ ਕਹਿਣਾ ਹੈ ਕਿ ਕਿਸੇ ਵੀ ਮਹਿਲਾ ਕਲਾਕਾਰ ਨਾਲ ਅਜਿਹਾ ਵਿਵਹਾਰ ਬਰਦਾਸ਼ਤ ਨਹੀਂ ਕੀਤਾ ਜਾਣਾ ਚਾਹੀਦਾ ਅਤੇ ਸੁਨੰਦਾ ਨੇ ਸਟੇਜ ਤੋਂ ਜਵਾਬ ਦੇ ਕੇ ਸਹੀ ਮਿਸਾਲ ਪੇਸ਼ ਕੀਤੀ ਹੈ। ਕਈ ਲੋਕਾਂ ਨੇ ਉਸ ਨੂੰ ‘ਪੰਜਾਬ ਦੀ ਸ਼ੇਰਨੀ’ ਕਹਿ ਕੇ ਸਲਾਹਿਆ ਹੈ।

Read More : ਹਾਕੀ ਦੇ ਵਿਸ਼ਵ ਪੱਧਰੀ ਮੁਕਾਬਲਿਆਂ ਦੀ ਮੇਜ਼ਬਾਨੀ ਕੈਨੇਡਾ ਦੇ ਹਿੱਸੇ

Leave a Reply

Your email address will not be published. Required fields are marked *