Sarpanch's daughter

ਸੜਕ ਹਾਦਸੇ ਵਿਚ ਸਰਪੰਚ ਦੀ ਧੀ ਦੀ ਮੌਤ

ਅੱਗੇ ਕੁੱਤਾ ਆਉਣ ‘ਤੇ ਗੱਡੀ ਖੰਭੇ ਨਾਲ ਟਕਰਾ ਕੇ ਖੇਤ ‘ਚ ਪਲਟੀ

ਬਰਨਾਲਾ, 12 ਅਗਸਤ : ਜ਼ਿਲਾ ਬਰਨਾਲਾ ਦੇ ਪਿੰਡ ਛੀਨੀਵਾਲ ਕਲਾਂ ਦੇ ਮੌਜੂਦਾ ਸਰਪੰਚ ਨਿਰਭੈ ਸਿੰਘ ਦੀ ਧੀ ਪ੍ਰਨੀਤ ਕੌਰ (21) ਜੋ ਐਸ. ਐਸ. ਡੀ. ਕਾਲਜ ਸੰਘੇੜਾ ਰੋਡ ਬਰਨਾਲਾ ਵਿਖੇ ਬੀਸੀਏ ਦੀ ਪੜ੍ਹਾਈ ਕਰ ਰਹੀ ਸੀ, ਦੀ ਪੱਤੀ ਰੋਡ ’ਤੇ ਸੜਕ ਹਾਦਸੇ ਦੌਰਾਨ ਮੌਤ ਹੋ ਗਈ।

ਜਾਣਕਾਰੀ ਅਨੁਸਾਰ ਉਹ ਆਪਣੇ ਕਿਸੇ ਰਿਸ਼ਤੇਦਾਰ ਨਾਲ ਬਾਅਦ ਦੁਪਹਿਰ ਰਿਸ਼ਤੇਦਾਰੀ ’ਚ ਪੱਤੀ ਸੇਖਵਾਂ ਪਿੰਡ ਕੋਲ ਕੋਠਿਆਂ ’ਚ ਗੱਡੀ ‘ਤੇ ਜਾ ਰਹੀ ਸੀ। ਪੱਤੀ ਰੋਡ ‘ਤੇ ਡ੍ਰੇਨ ਨਜ਼ਦੀਕ ਗੱਡੀ ਅੱਗੇ ਕੁੱਤਾ ਆਉਣ ’ਤੇ ਗੱਡੀ ਬੇਕਾਬੂ ਹੋ ਕੇ ਬਿਜਲੀ ਖੰਭੇ ਨਾਲ ਟਕਰਾ ਕੇ ਝੋਨੇ ਦੇ ਖੇਤਾਂ ’ਚ ਪਲਟ ਗਈ। ਹਾਦਸੇ ਦੌਰਾਨ ਪ੍ਰਨੀਤ ਕੌਰ ਜ਼ਖਮੀ ਹੋ ਗਈ ਤੇ ਉਸ ਨੂੰ ਬੀਐਮਸੀ ਹਸਪਤਾਲ ਬਰਨਾਲਾ ਲਿਜਾਇਆ ਗਿਆ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

Read More : ਆਲਟੋ ’ਚੋਂ ਮਰਦ ਅਤੇ ਔਰਤ ਦੀਆਂ ਮਿਲੀਆਂ ਲਾਸ਼ਾਂ

Leave a Reply

Your email address will not be published. Required fields are marked *