ਜਾਨੀ-ਮਾਲੀ ਨੁਕਸਾਨ ਤੋਂ ਬਚਾਅ
ਬਟਾਲਾ, 10 ਜੂਨ :- ਬਟਾਲਾ ਦੇ ਜਲੰਧਰ ਰੋਡ ’ਤੇ ਸਥਿਤ ਭੀੜ ਭੜਕੇ ਵਾਲੀ ਮਾਰਕੀਟ ’ਚ ਇਕ ਨਿੱਜੀ ਰੈਸਟੋਰੈਂਟ ਦੇ ਏ. ਸੀ. ਦਾ ਕੰਪਰੈੱਸ਼ਰ ਫਟ ਗਿਆ, ਜਿਸ ਨਾਲ ਇਕਦਮ ਅੱਗ ਭੜਕ ਗਈ। ਇਸ ਦੌਰਾਨ ਜਾਨੀ-ਮਾਲੀ ਨੁਕਸਾਨ ਹੋਣ ਤੋਂ ਬਚਾਅ ਰਿਹਾ। ਸਥਾਨਕ ਮਾਰਕੀਟ ਦੇ ਲੋਕਾਂ ਨੇ ਜਦੋ-ਜਹਿਦ ਨਾਲ ਅੱਗ ’ਤੇ ਕਾਬੂ ਪਾ ਲਿਆ।
ਜਾਣਕਾਰੀ ਅਨੁਸਾਰ ਜਲੰਧਰ ਰੋਡ ’ਤੇ ਪੰਜਾਬ ਰੋਡਵੇਜ਼ ਬੱਸ ਡਿਪੂ ਬਟਾਲਾ ਦੇ ਸਾਹਮਣੇ ਬਣੀ ਮਾਰਕੀਟ, ਜਿਸ ’ਚ ਪੀਜ਼ਾ ਸੈਂਟਰ ਤੋਂ ਇਲਾਵਾ ਆਈਲੈਟਸ ਸਟੱਡੀ ਸੈਂਟਰ ਅਤੇ ਇਮੀਗ੍ਰੇਸ਼ਨ ਦੇ ਦਫਤਰ ਹਨ, ਵਿਖੇ ਇਕ ਨਿੱਜੀ ਰੈਸਟੋਰੈਂਟ ਦੇ ਬਾਹਰ ਏ. ਸੀ. ਦਾ ਕੰਪਰੈੱਸ਼ਰ ਲੱਗਾ ਹੋਇਆ ਸੀ ਅਤੇ ਭਿਆਨਕ ਗਰਮੀ ਕਾਰਨ ਅਚਾਨਕ ਕੰਪਰੈੱਸ਼ਰ ਫਟ ਗਿਆ ਅਤੇ ਅੱਗ ਲੱਗ ਗਈ। ਸਮੇਂ ਸਿਰ ਅੱਗ ’ਤੇ ਕਾਬੂ ਪਾਉਣ ਨਾਲ ਵੱਡਾ ਨੁਕਸਾਨ ਹੋਣ ਬਚਾਅ ਹੋ ਗਿਆ ਹੈ।
ਅੱਗ ਦੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਬਟਾਲਾ ਦੀ ਟੀਮ ਮੌਕੇ ’ਤੇ ਪਹੁੰਚੀ ਅਤੇ ਅੱਗ ’ਤੇ ਕਾਬੂ ਪਾ ਲਿਆ। ਫਾਇਰ ਅਫਸਰ ਨੀਰਜ ਸ਼ਰਮਾ ਨੇ ਦੱਸਿਆ ਕਿ ਰੈਸਟੋਰੈਂਟ ਦੇ ਬਾਹਰ ਲੱਗੇ ਏ. ਸੀ. ਕੰਪਰੈੱਸ਼ਰ ’ਚ ਅੱਗ ਲੱਗੀ ਸੀ ਅਤੇ ਮੌਕੇ ’ਤੇ ਪੁੱਜ ਕੇ ਅੱਗ ਤੇ ਕਾਬੂ ਪਾ ਲਿਆ ਗਿਆ ਸੀ।
Read More : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਮਦਮੀ ਟਕਸਾਲ ਦੇ ਮੁਖੀ ਹੋਏ ਨਤਮਸਤਕ