ਨੌਜਵਾਨ ਭਰਤੀ

ਪੰਜਾਬੀ ਨੌਜਵਾਨ ਜਸ਼ਨਦੀਪ ਲੱਧੜ ਇਟਲੀ ਦੀ ਜਲ ਸੈਨਾ ’ਚ ਭਰਤੀ

ਨੌਜਵਾਨ ਨੇ ਆਪਣੀ ਸਫਲਤਾ ਦਾ ਸਿਹਰਾ ਮਾਪਿਆਂ ਸਿਰ ਬੰਨ੍ਹਿਆ; ਉੱਚ ਸਿੱਖਿਆ ਲੈਣ ਦਾ ਦਿੱਤਾ ਸੁਨੇਹਾ

ਨਵਾਂਸ਼ਹਿਰ, 3 ਮਈ : ਨਵਾਂਸ਼ਹਿਰ ਦੇ ਪਿੰਡ ਲੱਧੜਾਂ ਨਾਲ ਸਬੰਧਤ ਨੌਜਵਾਨ ਜਸ਼ਨਦੀਪ ਲੱਧੜ ਨੇ ਇਟਲੀ ਦੀ ਸਮੁੰਦਰੀ ਸੈਨਾ (ਨੇਵੀ) ’ਚ ਭਰਤੀ ਹੋ ਕੇ ਵਿਦੇਸ਼ ’ਚ ਪੰਜਾਬੀਆਂ ਦਾ ਮਾਣ ਵਧਾਇਆ ਹੈ। ਜਸ਼ਨਦੀਪ ਸਾਲ 2012 ’ਚ ਇਟਲੀ ਗਿਆ ਸੀ ਅਤੇ ਇਸ ਸਮੇਂ ਆਪਣੇ ਪਿਤਾ ਅਮਰਨਾਥ ਅਤੇ ਮਾਤਾ ਕੁਲਵਿੰਦਰ ਕੌਰ ਨਾਲ ਜ਼ਿਲਾ ਬਾਰੀ ਦੇ ਪਿੰਡ ਪਾਲੋ ਦੈਲ ਕੋਲੇ ’ਚ ਰਹਿ ਰਿਹਾ ਹੈ।

ਜਸ਼ਨਦੀਪ ਨੇ ਮੁੱਢਲੀ ਸਿੱਖਿਆ ਸਥਾਨਕ ਸਕੂਲ ਤੋਂ ਪ੍ਰਾਪਤ ਕਰਨ ਉਪਰੰਤ ਉਚੇਰੀ ਵਿਦਿਆ ਲਈ ‘ਯੂਕਲੀਡ ਕਰਾਸੀਓਲੇ ਨੋਟੀਕਲ ਟੈਕਨੀਕਲ ਆਫ਼ ਬਾਰੀ’ ਤੋਂ ਸਮੁੰਦਰੀ ਸੈਨਾ ਦਾ ਡਿਪਲੋਮਾ ਕੀਤਾ। ਸਖ਼ਤ ਮਿਹਨਤ ਅਤੇ ਉੱਚ ਪੱਧਰ ਦੇ ਇਮਤਿਹਾਨ ਪਾਸ ਕਰਨ ਤੋਂ ਬਾਅਦ ਉਹ 16 ਫਰਵਰੀ ਨੂੰ ਇਟਲੀ ਦੀ ਸਮੁੰਦਰੀ ਸੈਨਾ ’ਚ ਭਰਤੀ ਹੋਇਆ। ਇਸ ਸਮੇਂ ਉਹ ਟਰੈਤੋ (ਇਟਲੀ) ’ਚ ਆਪਣੀਆਂ ਸੇਵਾਵਾਂ ਨਿਭਾ ਰਿਹਾ ਹੈ।

ਆਪਣੀ ਕਾਮਯਾਬੀ ਦਾ ਸਿਹਰਾ ਮਾਪਿਆਂ ਸਿਰ ਬੰਨ੍ਹਦਿਆਂ ਜਸ਼ਨਦੀਪ ਨੇ ਪੰਜਾਬੀ ਭਾਈਚਾਰੇ ਨੂੰ ਸੁਨੇਹਾ ਦਿੱਤਾ ਕਿ ਉਹ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੜ੍ਹਾਉਣ। ਉਨ੍ਹਾਂ ਕਿਹਾ ਕਿ ਉੱਚ ਵਿਦਿਆ ਸਦਕਾ ਹੀ ਅੱਜ ਉਹ ਇਸ ਮੁਕਾਮ ’ਤੇ ਪਹੁੰਚਿਆ ਹੈ। ਜਸ਼ਨਦੀਪ ਦੀ ਇਸ ਪ੍ਰਾਪਤੀ ਨਾਲ ਸਮੁੱਚੇ ਇਲਾਕੇ ਅਤੇ ਪੰਜਾਬੀ ਭਾਈਚਾਰੇ ’ਚ ਖ਼ੁਸ਼ੀ ਦੀ ਲਹਿਰ ਹੈ।

Read More : ਦਿੱਲੀ ’ਚ ਚਾਰ ਮੰਜ਼ਿਲਾ ਇਮਾਰਤ ਨੂੰ ਲੱਗੀ ਭਿਆਨਕ ਅੱਗ; 9 ਲੋਕਾਂ ਦੀ ਮੌਤ

Leave a Reply

Your email address will not be published. Required fields are marked *