ਪੜ੍ਹਾਈ ਲਈ ਗਿਆ ਸੀ ਆਸਟ੍ਰੇਲੀਆ
ਪਰਥ, 20 ਜੂਨ : ਆਸਟ੍ਰੇਲੀਆ ਵਿਚ ਇਕ ਪੰਜਾਬੀ ਨੌਜਵਾਨ ਦੀ ਭਿਆਨਕ ਸੜਕ ਹਾਦਸੇ ਵਿਚ ਮੌਤ ਹੋ ਗਈ। ਜ਼ਿਲਾ ਤਰਨ-ਤਾਰਨ ਦੇ ਕਸਬਾ ਖੇਮਕਰਨ ਦੇ ਨਜਦੀਕੀ ਪਿੰਡ ਰਾਮਖਾਰਾ ਵਾਸੀ ਨੌਜਵਾਨ ਅਰਸ਼ਪ੍ਰੀਤ ਸਿੰਘ ਆਸਟ੍ਰੇਲੀਆ ਦੇ ਸ਼ਹਿਰ ਪਰਥ ਵਿਚ ਕੈਂਟਰ ਨੂੰ ਅੱਗ ਲੱਗਣ ਕਾਰਨ ਜ਼ਿੰਦਾ ਸੜ ਗਿਆ। ਇਹ ਦੁਖਦਾਇਕ ਖ਼ਬਰ ਰਾਮਖਾਰਾ ਵਿਖੇ ਮਿਲਣ ਉਤੇ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ।
ਇਸ ਸਬੰਧੀ ਜਾਣਕਾਰੀ ਮੁਤਾਬਕ ਵਲਟੋਹਾ ਵਿਖੇ ਖਾਹਰਾ ਹਸਪਤਾਲ ਦੇ ਡਾ.ਪਰਵਿੰਦਰ ਸਿੰਘ ਖਾਹਰਾ ਦੇ ਛੋਟੇ ਭਰਾ ਮਾਸਟਰ ਨਿਰਮਲ ਸਿੰਘ ਦਾ ਲੜਕਾ ਅਰਸ਼ਪ੍ਰੀਤ ਸਿੰਘ (23) ਪੜ੍ਹਾਈ ਲਈ ਆਸਟ੍ਰੇਲੀਆ ਗਿਆ ਸੀ। ਅਰਸ਼ਪ੍ਰੀਤ ਸਵੇਰੇ ਕੈਂਟਰ ਲੈ ਕੇ ਜਾ ਰਿਹਾ ਸੀ ਕਿ ਅਚਾਨਕ ਕੈਂਟਰ ਪਲਟ ਗਿਆ ਅਤੇ ਅੱਗ ਲੱਗ ਗਈ, ਜਿਸ ਵਿਚ ਅਰਸ਼ਪ੍ਰੀਤ ਦੀ ਮੌਕੇ ’ਤੇ ਹੀ ਮੌਤ ਹੋ ਗਈ।
Read More : ਪੰਚਾਇਤ ਚੋਣਾਂ ਤੋਂ ਪਹਿਲਾਂ ਸਰਕਾਰ ਦੀ ਵੱਡੀ ਕਾਰਵਾਈ