ਅਜਿਹਾ ਕਰਨ ’ਤੇ ਮੁੰਡਾ-ਕੁੜੀ ਦੇ ਪਰਿਵਾਰ ਨੂੰ ਵੀ ਛੱਡਣਾ ਹੋਵੇਗਾ ਪਿੰਡ
ਬਠਿੰਡਾ, 17 ਜੁਲਾਈ : ਜ਼ਿਲਾ ਬਠਿੰਡਾ ਦੇ ਪਿੰਡ ਕੋਟਸ਼ਮੀਰ ਵੱਲੋਂ ਇਕ ਤੁਗਲਕੀ ਫਰਮਾਨ ਜਾਰੀ ਕੀਤਾ ਗਿਆ ਹੈ, ਜਿਸ ਰਾਹੀਂ ਪਿੰਡ ਦੇ ਲੋਕਾਂ ਵੱਲੋਂ ਇਕ ਵੱਖਰੀ ਪਹਿਲ ਕੀਤੀ ਗਈ ਹੈ, ਜਿਸ ’ਚ ਇੱਕੋਂ ਪਿੰਡ ਦੇ ਮੁੰਡਾ-ਕੁੜੀ ਦੇ ਆਪਸ ’ਚ ਵਿਆਹ ਕਰਵਾਉਣ ’ਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਗਈ ਹੈ।
ਪਿੰਡ ਕੋਟਸ਼ਮੀਰ ਦੇ ਲੋਕਾਂ ਨੇ ਐਲਾਨ ਕੀਤਾ ਹੈ ਕਿ ਜੇਕਰ ਪਿੰਡ ਵਿਚ ਕੋਈ ਵੀ ਮੁੰਡਾ-ਕੁੜੀ ਵਿਆਹ ਕਰਵਾਉਂਦੇ ਹਨ ਤਾਂ ਉਨ੍ਹਾਂ ਨੂੰ ਪਿੰਡ ਵਿਚ ਪਰਿਵਾਰ ਸਮੇਤ ਰਹਿਣ ਨਹੀਂ ਦਿੱਤਾ ਜਾਵੇਗਾ। ਅਜਿਹਾ ਕਰਨ ’ਤੇ ਮੁੰਡਾ-ਕੁੜੀ ਦੇ ਪਰਿਵਾਰ ਨੂੰ ਪਿੰਡ ਛੱਡਣਾ ਹੋਵੇਗਾ। ਅਜਿਹਾ ਉਸ ਸਮੇਂ ਹੋਵੇਗਾ ਜਦੋਂ ਕੋਈ ਵੀ ਲੜਕਾ ਲੜਕੀ ਆਪਣੀ ਮਾਤਾ ਪਿਤਾ ਦੀ ਸਹਿਮਤੀ ਤੋਂ ਬਿਨਾਂ ਜਾਂ ਭੱਜ ਕੇ ਵਿਆਹ ਕਰਵਾਉਂਦੇ ਹਨ।
ਇਸ ਸਬੰਧੀ ਪਿੰਡ ਦੇ ਲੋਕਾਂ ਨੇ ਮਤਾ ਪਾਇਆ ਕਿ ਜੋ ਵੀ ਪਿੰਡ ਦਾ ਮੁੰਡਾ-ਕੁੜੀ ਵਿਆਹ ਕਰਵਾਉਂਦਾ ਹੈ ਤਾਂ ਅਜਿਹਾ ਕਰਨ ’ਤੇ ਉਸ ਨੂੰ ਪਿੰਡ ’ਚ ਨਹੀਂ ਰਹਿਣ ਦਿੱਤਾ ਜਾਵੇਗਾ, ਨਾਲ ਹੀ ਕਿਹਾ ਗਿਆ ਹੈ ਕਿ ਸਾਰੇ ਪਿੰਡ ਨੇ ਇਸ ਮਤੇ ’ਤੇ ਸਹਿਮਤੀ ਭਰੀ ਹੈ ਕਿ ਕੋਈ ਵੀ ਅਜਿਹਾ ਕਦਮ ਚੁੱਕਦਾ ਹੈ ਤਾਂ ਪੰਚਾਇਤ ਅਤੇ ਪਿੰਡ ਦੇ ਲੋਕ ਉਸ ਖਿਲਾਫ ਫੈਸਲਾ ਲੈਣਗੇ ਅਤੇ ਉਸ ਨੂੰ ਪਰਿਵਾਰ ਸਣੇ ਪਿੰਡ ’ਚ ਨਹੀਂ ਰਹਿਣ ਦਿੱਤਾ ਜਾਵੇਗਾ।
Read More : ਹਾਈਕੋਰਟ ਨੇ ਕਰਨਲ ਕੁੱਟਮਾਰ ਮਾਮਲੇ ਦੀ ਜਾਂਚ ਸੀ. ਬੀ. ਆਈ. ਨੂੰ ਸੌਂਪੀ