ਮਰੀਜ਼ਾਂ ਦੀ ਸਹੂਲਤ ਲਈ ਦੋ ਪੜਾਵਾਂ ਵਿਚ ਵੰਡਿਆ ਸ਼ਡਿਊਲ; ਹਰ ਸਮੇਂ 50% ਸਟਾਫ਼ ਦਾ ਡਿਊਟੀ ‘ਤੇ ਰਹਿਣਾ ਲਾਜ਼ਮੀ
ਚੰਡੀਗੜ੍ਹ, 29 ਅਪ੍ਰੈਲ : ਪੀਜੀਆਈ ਪ੍ਰਸ਼ਾਸਨ (PGI administration) ਵੱਲੋਂ ਟੀਚਿੰਗ ਫੈਕਲਟੀ ਲਈ ਗਰਮੀਆਂ ਦੀਆਂ ਛੁੱਟੀਆਂ ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ। ਇਹ ਛੁੱਟੀਆਂ 16 ਮਈ ਤੋਂ 15 ਜੁਲਾਈ ਤੱਕ ਹੋਣਗੀਆਂ। ਹਸਪਤਾਲ ਵਿੱਚ ਮਰੀਜ਼ਾਂ ਦੀ ਦੇਖਭਾਲ ਪ੍ਰਭਾਵਿਤ ਨਾ ਹੋਵੇ, ਇਸ ਲਈ ਪ੍ਰਸ਼ਾਸਨ ਨੇ ਛੁੱਟੀਆਂ ਨੂੰ ਦੋ ਪੜਾਵਾਂ (16 ਮਈ ਤੋਂ 14 ਜੂਨ ਅਤੇ 16 ਜੂਨ ਤੋਂ 15 ਜੁਲਾਈ) ਵਿੱਚ ਵੰਡਿਆ ਹੈ।
ਨਵੇਂ ਹੁਕਮਾਂ ਅਨੁਸਾਰ ਹਰ ਸਮੇਂ ਹਸਪਤਾਲ ਵਿੱਚ ਘੱਟੋ-ਘੱਟ 50 ਫੀਸਦੀ ਸਟਾਫ਼ ਦਾ ਡਿਊਟੀ ‘ਤੇ ਹੋਣਾ ਲਾਜ਼ਮੀ ਹੈ। ਕੋਈ ਵੀ ਫੈਕਲਟੀ ਮੈਂਬਰ ਦੋਵੇਂ ਪੜਾਵਾਂ ਦੀਆਂ ਛੁੱਟੀਆਂ ਇਕੱਠੀਆਂ ਨਹੀਂ ਲੈ ਸਕੇਗਾ ਅਤੇ 15 ਜੂਨ ਨੂੰ ਸਾਰੇ ਮੈਂਬਰਾਂ ਨੂੰ ਡਿਊਟੀ ‘ਤੇ ਹਾਜ਼ਰ ਹੋਣਾ ਪਵੇਗਾ।
ਵਿਭਾਗ ਮੁਖੀਆਂ ਨੂੰ 15 ਦਿਨਾਂ ਦੇ ਅੰਦਰ ਡਿਊਟੀ ਰੋਸਟਰ ਤਿਆਰ ਕਰਨ ਲਈ ਕਿਹਾ ਗਿਆ ਹੈ ਤਾਂ ਜੋ ਮਰੀਜ਼ਾਂ ਨੂੰ ਕਿਸੇ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।
Read More : ਪਟਿਆਲਾ ਦੇ ਨਾਮੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਮੁੜ ਮਿਲੀ ਧਮਕੀ
