NRI married woman

ਹੋਟਲ ’ਚ ਐੱਨ.ਆਰ.ਆਈ. ਵਿਆਹੁਤਾ ਦੀ ਮੌਤ

ਪਤੀ ਖ਼ਿਲਾਫ਼ ਕਤਲ ਦਾ ਕੇਸ ਦਰਜ

ਅੰਮ੍ਰਿਤਸਰ, 12 ਜਨਵਰੀ : ਅੰਮ੍ਰਿਤਸਰ ਦੇ ਕੋਰਟ ਰੋਡ ਸਥਿਤ ‘ਹੋਟਲ ਕਿੰਗਜ਼ ਰੂਟ’ ’ਚ ਇਕ ਐੱਨ.ਆਰ.ਆਈ. ਵਿਆਹੁਤਾ ਦੀ ਲਾਸ਼ ਮਿਲੀ ਹੈ, ਜਿਸਦੀ ਪਛਾਣ ਪ੍ਰਭਜੋਤ ਕੌਰ ਵਾਸੀ ਪਿੰਡ ਵੜੈਚ (ਜ਼ਿਲਾ ਗੁਰਦਾਸਪੁਰ) ਵਜੋਂ ਹੋਈ ਹੈ। ਪੀੜਤ ਪਰਿਵਾਰ ਨੇ ਵਿਆਹੁਤਾ ਦੇ ਪਤੀ ਮਨਦੀਪ ਸਿੰਘ ਢਿੱਲੋਂ ’ਤੇ ਕਤਲ ਦੇ ਗੰਭੀਰ ਦੋਸ਼ ਲਾਏ ਹਨ, ਜੋ ਘਟਨਾ ਤੋਂ ਬਾਅਦ ਫਰਾਰ ਦੱਸਿਆ ਜਾ ਰਿਹਾ ਹੈ।

ਮ੍ਰਿਤਕਾ ਦੇ ਭਰਾ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦੀ ਭੈਣ ਦਾ ਵਿਆਹ 7 ਸਾਲ ਪਹਿਲਾਂ ਅੰਮ੍ਰਿਤਸਰ ਦੇ ਪਿੰਡ ਜੇਠੂਵਾਲ ਦੇ ਮਨਦੀਪ ਸਿੰਘ ਨਾਲ ਹੋਇਆ ਸੀ ਅਤੇ ਉਹ ਆਸਟ੍ਰੇਲੀਆ ਰਹਿੰਦੇ ਸਨ। ਉਸ ਦੇ ਜੀਜੇ ਮਨਦੀਪ ਨੂੰ ਆਪਣੀ ਪਤਨੀ ’ਤੇ ਕਿਸੇ ਨਾਲ ਸਬੰਧ ਹੋਣ ਦਾ ਸ਼ੱਕ ਸੀ, ਜਿਸ ਕਾਰਨ ਅਕਸਰ ਝਗੜਾ ਰਹਿੰਦਾ ਸੀ। ਪ੍ਰਭਜੋਤ ਆਪਣੇ 6 ਮਹੀਨੇ ਦੇ ਬੇਟੇ ਨੂੰ ਪਿੱਛੇ ਛੱਡ ਗਈ ਹੈ।

ਪਰਿਵਾਰ ਨੇ ਦੱਸਿਆ ਕਿ ਘਰ ’ਚ ਅਖੰਡ ਪਾਠ ਰੱਖਿਆ ਹੋਇਆ ਸੀ, ਜਿਸ ’ਚ ਸ਼ਾਮਲ ਹੋਣ ਲਈ ਪ੍ਰਭਜੋਤ ਤੇ ਮਨਦੀਪ ਗੁਰਦਾਸਪੁਰ ਆਏ ਹੋਏ ਸਨ। ਐਤਵਾਰ ਰਾਤ ਨੂੰ ਮਨਦੀਪ ਸਿੰਘ ਆਪਣੀ ਪਤਨੀ ਨੂੰ ਅੰਮ੍ਰਿਤਸਰ ਘੁੰਮਾਉਣ ਦੇ ਬਹਾਨੇ ਨਾਲ ਲੈ ਗਿਆ, ਜਦਕਿ 6 ਮਹੀਨੇ ਦੇ ਪੁੱਤਰ ਨੂੰ ਸਾਜ਼ਿਸ਼ ਤਹਿਤ ਗੁਰਦਾਸਪੁਰ ਹੀ ਛੱਡ ਗਿਆ।

ਦੁਪਹਿਰ ਨੂੰ ਪਤਾ ਲੱਗਾ ਕਿ ਹੋਟਲ ’ਚ ਪ੍ਰਭਜੋਤ ਦੀ ਲਾਸ਼ ਮਿਲੀ ਹੈ। ਭਰਾ ਨੇ ਸ਼ੱਕ ਜਤਾਇਆ ਕਿ ਉਸ ਦੀ ਭੈਣ ਦਾ ਕਿਸੇ ਤੇਜ਼ਧਾਰ ਹਥਿਅਾਰ ਜਾਂ ਪੱਥਰ ਨਾਲ ਕਤਲ ਕੀਤਾ ਗਿਆ ਹੈ। ਮ੍ਰਿਤਕਾ ਦੇ ਪਿਤਾ ਮੱਖਣ ਸਿੰਘ ਨੇ ਪੁਲਸ ਤੋਂ ਮੁਲਜ਼ਮ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

Read More : ਹਾਈ ਕੋਰਟ ਵੱਲੋਂ 31 ਤੱਕ ਮੋਗਾ ਦੇ ਮੇਅਰ ਦੀ ਚੋਣ ਕਰਵਾਉਣ ਦੇ ਹੁਕਮ

Leave a Reply

Your email address will not be published. Required fields are marked *