Karachi Heavy Rain

ਕਰਾਚੀ ਵਿਚ ਕੁਦਰਤੀ ਕਹਿਰ: ਭਾਰੀ ਮੀਂਹ ਅਤੇ ਤੂਫ਼ਾਨ ਕਾਰਨ 19 ਲੋਕਾਂ ਦੀ ਮੌਤ

ਕੋਰੰਗੀ ਅਤੇ ਮਲਿਰ ਸਮੇਤ ਵੱਖ-ਵੱਖ ਇਲਾਕਿਆਂ ਵਿੱਚ ਛੱਤਾਂ ਡਿੱਗਣ ਤੇ ਬਿਜਲੀ ਲੱਗਣ ਕਾਰਨ ਵਾਪਰੇ ਹਾਦਸੇ

ਕਰਾਚੀ, 20 ਮਾਰਚ : ਪਾਕਿਸਤਾਨ ਦੇ ਕਰਾਚੀ ਸ਼ਹਿਰ ਵਿੱਚ ਭਾਰੀ ਮੀਂਹ, ਤੂਫ਼ਾਨੀ ਹਵਾਵਾਂ ਅਤੇ ਅਸਮਾਨੀ ਬਿਜਲੀ ਕਾਰਨ ਵਾਪਰੇ ਵੱਖ-ਵੱਖ ਹਾਦਸਿਆਂ ਵਿੱਚ ਘੱਟੋ-ਘੱਟ 19 ਲੋਕਾਂ ਦੀ ਜਾਨ ਚਲੀ ਗਈ ਹੈ। ਸਭ ਤੋਂ ਵੱਧ ਨੁਕਸਾਨ ਕੋਰੰਗੀ ਵਿੱਚ ਹੋਇਆ, ਜਿੱਥੇ ਟੈਲੀਫ਼ੋਨ ਐਕਸਚੇਂਜ ਦੀ ਛੱਤ ਅਤੇ ਕੰਧ ਡਿੱਗਣ ਨਾਲ 12 ਲੋਕਾਂ ਦੀ ਮੌਤ ਹੋ ਗਈ।

ਇਸ ਤੋਂ ਇਲਾਵਾ ਮਲਿਰ ਵਿੱਚ ਬਿਜਲੀ ਡਿੱਗਣ ਨਾਲ ਦੋ ਲੋਕ ਮਾਰੇ ਗਏ, ਜਦਕਿ ਲਾਂਧੀ ਦੀ ਮਜੀਦ ਕਾਲੋਨੀ ਅਤੇ ਕਲਿਫਟਨ ਇਲਾਕੇ ਵਿੱਚ ਵੀ ਜਾਨੀ ਨੁਕਸਾਨ ਦੀਆਂ ਖ਼ਬਰਾਂ ਹਨ। ਬੁੱਧਵਾਰ ਰਾਤ ਨੂੰ ਆਏ ਇਸ ਤੂਫ਼ਾਨ ਕਾਰਨ ਸ਼ਹਿਰ ਵਿੱਚ ਕੰਧਾਂ ਢਹਿਣ, ਦਰੱਖਤ ਅਤੇ ਸਾਈਨਬੋਰਡ ਡਿੱਗਣ ਦੀਆਂ ਕਈ ਘਟਨਾਵਾਂ ਵਾਪਰੀਆਂ। ਕਰਾਚੀ ਦੇ ਮੇਅਰ ਮੁਰਤਜ਼ਾ ਵਹਾਬ ਨੇ ਸਥਿਤੀ ਨੂੰ ਗੰਭੀਰ ਦੇਖਦਿਆਂ ਲੋਕਾਂ ਨੂੰ ਬੇਲੋੜੀ ਯਾਤਰਾ ਤੋਂ ਬਚਣ ਦੀ ਸਲਾਹ ਦਿੱਤੀ ਹੈ।

ਪਾਕਿਸਤਾਨ ਮੌਸਮ ਵਿਭਾਗ ਵੱਲੋਂ ਹੋਰ ਮੀਂਹ ਦੀ ਭਵਿੱਖਬਾਣੀ ਕੀਤੇ ਜਾਣ ਤੋਂ ਬਾਅਦ ਰਾਹਤ ਟੀਮਾਂ ਤੇਜ਼ੀ ਨਾਲ ਮਲਬਾ ਹਟਾਉਣ ਦੇ ਕੰਮ ਵਿੱਚ ਜੁਟੀਆਂ ਹੋਈਆਂ ਹਨ। ਅਧਿਕਾਰੀਆਂ ਨੂੰ ਖਦਸ਼ਾ ਹੈ ਕਿ ਮਲਬੇ ਹੇਠੋਂ ਹੋਰ ਲਾਸ਼ਾਂ ਜਾਂ ਬਚੇ ਹੋਏ ਲੋਕ ਮਿਲ ਸਕਦੇ ਹਨ।

Read More : ਕੇਰਲ ਅਤੇ ਤਾਮਿਲਨਾਡੂ ਵਿਚ ਅੱਜ ਮਨਾਈ ਜਾ ਰਹੀ ਈਦ; ਬਾਕੀ ਦੇਸ਼ ਵਿਚ ਭਲਕੇ ਹੋਵੇਗੀ ਛੁੱਟੀ

Leave a Reply

Your email address will not be published. Required fields are marked *