ਅੰਮ੍ਰਿਤਸਰ ,14 ਅਕਤੂਬਰ : ਮੰਗਲਵਾਰ ਸਵੇਰ 5 ਵਜੇ ਦੇ ਕਰੀਬ ਸ਼੍ਰੋਮਣੀ ਅਕਾਲੀ ਦਲ ਦੀ ਵਾਰਡ ਨੰਬਰ-30 ਦੇ ਕੌਂਸਲਰ ਤੇ ਸਾਬਕਾ ਸੀਨੀਅਰ ਡਿਪਟੀ ਮੇਅਰ ਅਵਤਾਰ ਸਿੰਘ ਟਰੱਕਾਂ ਵਾਲਿਆਂ ਦੇ ਘਿਓ ਮੰਡੀ ਵਿਖੇ ਬਣੇ 35 ਸਾਲਾ ਪੁਰਾਣੇ ਦਫਤਰ ਨੂੰ ਨਗਰ ਨਿਗਮ ਵੱਲੋਂ ਢਾਹ ਦਿੱਤਾ ਗਿਆ। ਦਫਤਰ ਦੇ ਢਾਉਣ ‘ਤੇ ਅਵਤਾਰ ਸਿੰਘ ਟਰੱਕਾਂ ਵਾਲਿਆਂ ਦੇ ਪਰਿਵਾਰ ਨੂੰ ਪਤਾ ਲੱਗਾ ਤਾਂ ਉਹ ਮੌਕੇ ‘ਤੇ ਪਹੁੰਚੇ।
ਇਹ ਬਿਲਡਿੰਗ 60 ਸਾਲਾਂ ਪੁਰਾਣੀ ਹੈ ਤੇ ਇਸ ਬਿਲਡਿੰਗ ਵਿਚ 35 ਸਾਲਾਂ ਤੋਂ ਉਨ੍ਹਾਂ ਦੇ ਬੈਠਣ ਲਈ ਦਫ਼ਤਰ ਬਣਾਇਆ ਗਿਆ ਸੀ, ਪਿਛਲੇ ਦਿਨੀ ਬਰਸਾਤਾਂ ਹੋਣ ਕਾਰਨ ਬਾਰਿਸ਼ ਦਾ ਪਾਣੀ ਲੈਂਟਰ ਖੜ੍ਹਨ ਨਾਲ ਇਕ ਪਾਸੇ ਦੀ ਦੀਵਾਰ ਵੀ ਟੁੱਟ ਗਈ। ਇਸ ਲਈ ਦਫਤਰ ਦਾ ਨਵੀਨੀਕਰਨ ਕੀਤਾ ਜਾ ਰਿਹਾ ਸੀ।
ਇਸ ਸਬੰਧੀ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਲਿਖਤੀ ਜਾਣਕਾਰੀ ਵੀ ਦਿੱਤੀ ਗਈ ਸੀ ਪਰ ਵਿਭਾਗ ਵੱਲੋਂ ਬਿਨਾਂ ਕਾਰਨ ਦੱਸੇ ਬਿਲਡਿੰਗ ਢਾਹ ਦਿੱਤੀ ਗਈ।
Read More : 21 ਨੂੰ ਪਟਿਆਲਾ ਪੁੱਜੇਗੀ ਨਗਰ ਕੀਰਤਨ ਦੇ ਰੂਪ ’ਚ ਧਾਰਮਿਕ ਯਾਤਰਾ