ਮਜੀਠਾ, 12 ਅਕਤੂਬਰ : ਅੱਜ ਦੁਪਹਿਰ 12 ਵਜੇ ਦੇ ਕਰੀਬ ਮਜੀਠਾ-ਅੰਮ੍ਰਿਤਸਰ ਮੁੱਖ ਮਾਰਗ ’ਤੇ ਪਿੰਡ ਨਾਗ ਨਵੇਂ ਹੈਵਨ ਰਿਜ਼ੋਰਟ ਦੇ ਸਾਹਮਣੇ ਤੇਜ਼ ਰਫਤਾਰ ਮਿੰਨੀ ਬੱਸ ਵੱਲੋਂ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੂੰ ਕੁਚਲਣ ਦਾ ਸਮਾਚਾਰ ਮਿਲਿਆ ਹੈ।
ਜਾਣਕਾਰੀ ਅਨੁਸਾਰ ਦੋ ਨੌਜਵਾਨ ਪ੍ਰਦੀਪ ਕੁਮਾਰ (23) ਪੁੱਤਰ ਲਲਨ ਰਾਮ ਅਤੇ ਅਭੀ ਕੁਮਾਰ (24) ਪੁੱਤਰ ਮੀਤਾ ਹਾਲ ਵਾਸੀਆਨ ਇੰਦਰਾ ਕਾਲੋਨੀ ਵੇਰਕਾ ਅੰਮ੍ਰਿਤਸਰ ਆਪਣੇ ਸਪਲੈਂਡਰ ਮੋਟਰਸਾਈਕਲ ’ਤੇ ਸਵਾਰ ਹੋ ਕੇ ਅੰਮ੍ਰਿਤਸਰ ਵੱਲੋਂ ਮਜੀਠਾ ਨੂੰ ਆ ਰਹੇ ਸਨ ਕਿ ਪਿੰਡ ਨਾਗ ਨਵੇਂ ਹੈਵਨ ਰਿਜ਼ੋਰਟ ਦੇ ਸਾਹਮਣੇ ਪਿੱਛਿਓਂ ਤੇਜ਼ ਰਫਤਾਰ ਆ ਰਹੀ ਮਿੰਨੀ ਬੱਸ ਵੱਲੋਂ ਸਾਈਡ ਮਾਰੇ ਜਾਣ ਕਾਰਨ ਦੋਵੇਂ ਨੌਜਵਾਨ ਸੜਕ ’ਤੇ ਡਿੱਗ ਪਏ, ਜਿਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ 2 ਮਿੰਨੀ ਬੱਸਾਂ ਅੰਮ੍ਰਿਤਸਰ ਵੱਲੋਂ ਆ ਰਹੀਆਂ ਸਨ, ਜਿਹੜੀਆਂ ਸਵਾਰੀ ਦੇ ਲਾਲਚ ’ਚ ਇਕ-ਦੂਜੇ ਤੋਂ ਅੱਗੇ ਲੰਘਣ ਦੀ ਦੌੜ ਵਿਚ ਸਨ। ਇਕ ਮਿੰਨੀ ਬੱਸ ਵੱਲੋਂ ਮੋਟਰਸਾਈਕਲ ਸਵਾਰਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਅਤੇ 100 ਫੁੱਟ ਦੇ ਕਰੀਬ ਤੱਕ ਘੜੀਸਦੀ ਚਲੀ ਗਈ।
ਉਕਤ ਦੋਵਾਂ ਨੌਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮਜੀਠਾ ਦੀ ਪੁਲਸ ਨੂੰ ਇਤਲਾਹ ਮਿਲਣ ’ਤੇ ਏ. ਐੱਸ. ਆਈ. ਮੇਜਰ ਸਿੰਘ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਅਤੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।
Read More : 13 ਨੂੰ ਮੁੱਖ ਮੰਤਰੀ ਮਾਨ ਹੜ੍ਹ ਪੀੜਤਾਂ ਨੂੰ ਪਿੰਡ ਭੱਲਾ ’ਚ ਵੰਡਣਗੇ ਚੈੱਕ : ਧਾਲੀਵਾਲ