ਕਰੋੜਪਤੀ ਕਾਨਵ

ਰਿਕਸ਼ੇ ’ਚ ਡੋਲੀ ਲੈ ਕੇ ਘਰ ਪਹੁੰਚੇ ਕਰੋੜਪਤੀ ਕਾਨਵ ਅਤੇ ਸ਼੍ਰੇਆ

ਅਮਰੀਕਾ ਤੋਂ ਆਏ ਆਈ.ਟੀ. ਕੰਪਨੀ ਦੇ ਮਾਲਕ ਨੇ ਸਾਦਾ ਵਿਆਹ ਕਰ ਕੇ ਦਿੱਤਾ ਸਾਦਗੀ ਦਾ ਸੰਦੇਸ਼

ਪਟਿਆਲਾ, 31 ਦਸੰਬਰ : ਸ਼ਹਿਰ ਪਟਿਆਲਾ ਦੇ ਸਿੰਗਲਾ ਪਰਿਵਾਰ ਦੇ ਫਰਜੰਦ ਅਤੇ ਅਮਰੀਕਾ ਵਿਖੇ ਆਈ. ਟੀ. ਕੰਪਨੀ ਦੇ ਮਾਲਕ ਕਾਨਵ ਸਿੰਗਲਾ ਅਤੇ ਅਮਰੀਕਾ ਦੀ ਹੀ ਆਈ. ਟੀ. ਐਕਪਰਟ ਸ਼੍ਰੇਆ ਨੇ ਮੰਦਰ ’ਚ ਵਿਆਹ ਕਰਵਾ ਕੇ ਸਾਦੇ ਵਿਆਹ ਦਾ ਨੌਜਵਾਨ ਪੀੜ੍ਹੀ ਨੂੰ ਸੰਦੇਸ਼ ਦਿੱਤਾ।

ਸਭ ਤੋਂ ਸਾਦਗੀ ਵਾਲੀ ਗੱਲ ਇਹ ਰਹੀ ਕਿ ਉਹ ਵਿਆਹ ਤੋਂ ਬਾਅਦ ਵੀ ਕਾਰ ਦੀ ਬਜਾਏ ਸਾਈਕਲ ਰਿਕਸ਼ਾ ’ਤੇ ਹੀ ਬੈਠ ਕੇ ਘਰ ਪਹੁੰਚ ਗਏ। ਜਿਥੇ ਉਨ੍ਹਾਂ ਦੇ ਆਪਣੇ ਪਿਤਾ ਸੰਦੀਪ ਸਿੰਗਲਾ ਅਤੇ ਮਾਤਾ ਜਯੋਤੀ ਸਿੰਗਲਾ ਤੋਂ ਆਸ਼ਰੀਵਾਦ ਪ੍ਰਾਪਤ ਕੀਤਾ।

ਕਾਨਵ ਸਿੰਗਲਾ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਬੇਲੋੜੇ ਖਰਚਿਆਂ ਤੋਂ ਬਚਣਾ ਚਾਹੀਦਾ ਹੈ। ਮੰਦਰ ਤੋਂ ਵੱਡਾ ਕੋਈ ਸਥਾਨ ਨਹੀਂ, ਜਿੱਥੇ ਭਗਵਾਨ ਦੇ ਸਾਹਮਣੇ ਤੁਸੀਂ ਬੰਧਨ ’ਚ ਬੱਝ ਜਾਂਦੇ ਹੋ। ਉਨ੍ਹਾਂ ਕਿਹਾ ਕਿ ਜ਼ਿੰਦਗੀ ਨੂੰ ਸੋਖਾ ਬਣਾਉਣ ਲਈ ਜਿੰਨਾ ਸਾਦਾ ਰਿਹਾ ਜਾਵੇ, ਵਧੀਆ ਹੈ। ਉਨ੍ਹਾਂ ਦੀ ਹਮਸਫਰ ਸ਼ੇਅਰਾ ਨੇ ਵੀ ਇਸ ਕੰਮ ’ਚ ਮੇਰਾ ਸਾਥ ਦਿੱਤਾ, ਜਿਸ ਦੇ ਲਈ ਉਨ੍ਹਾਂ ਦੇ ਧੰਨਵਾਦੀ ਹਨ।

ਉਨ੍ਹਾਂ ਕਿਹਾ ਕਿ ਕਈ ਵਾਰ ਦਿਖਾਵੇ ਲਈ ਜਾਂ ਮਜਬੂਰੀਵਸ਼ ਵਿਆਹਾਂ ’ਤੇ ਜ਼ਿਆਦਾ ਖਰਚਾ ਕਰਨਾ ਪੈਂਦਾ ਅਤੇ ਉਹ ਸਾਡੇ ਪਰਿਵਾਰਾਂ ਦੀ ਆਰਥਿਕਤਾ ਨੂੰ ਪੱਟੜੀ ਤੋਂ ਥੱਲੇ ਉਤਾਰ ਦਿੰਦਾ ਹੈ। ਕਾਨਵ ਸਿੰਗਲਾ ਨੇ ਕਿਹਾ ਕਿ ਉਹ ਤਾਂ ਸਾਦਾ ਵਿਆਹ ਦਾ ਪਹਿਲਾਂ ਮਨ ਬਣਾ ਚੁੱਕੇ ਸਨ ਪਰ ਉਹ ਸਾਰਿਆਂ ਨੂੰ ਸਾਦੇ ਵਿਆਹ ਦਾ ਸੁਨੇਹਾ ਜ਼ਰੂਰ ਦੇਣਾ ਚਾਹੁੰਣਗੇ।

Read More : ਗੈਸ ਲੀਕ ਹੋਣ ਕਾਰਨ ਸਿਲੰਡਰ ਫੱਟਿਆ, ਬੱਚੇ ਸਮੇਤ 5 ਝੁਲਸੇ

Leave a Reply

Your email address will not be published. Required fields are marked *