Mustafizur Rahman

ਕੇ.ਕੇ.ਆਰ. ਤੋਂ ਮੁਸਤਫਿਜ਼ੁਰ ਰਹਿਮਾਨ ਬਾਹਰ

ਨਵੀਂ ਦਿੱਲੀ, 4 ਜਨਵਰੀ : ਬੰਗਲਾਦੇਸ਼ ਵਿੱਚ ਘੱਟ ਗਿਣਤੀ ਹਿੰਦੂਆਂ ਵਿਰੁੱਧ ਚੱਲ ਰਹੀ ਹਿੰਸਾ ਕਾਰਨ ਬੀ. ਸੀ. ਸੀ. ਆਈ. ਨੇ ਸ਼ਾਹਰੁਖ ਖਾਨ ਦੀ ਆਈਪੀਐਲ ਟੀਮ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਨੂੰ ਬੰਗਲਾਦੇਸ਼ੀ ਖਿਡਾਰੀ ਮੁਸਤਫਿਜ਼ੁਰ ਰਹਿਮਾਨ ਨੂੰ ਟੀਮ ਤੋਂ ਹਟਾਉਣ ਦਾ ਨਿਰਦੇਸ਼ ਦਿੱਤਾ ਹੈ।

ਇਸ ਦੌਰਾਨ ਕੇ.ਕੇ.ਆਰ. ਨੇ ਬੀ.ਸੀ.ਸੀ.ਆਈ. ਦੇ ਹੁਕਮਾਂ ਤੋਂ ਬਾਅਦ ਬੰਗਲਾਦੇਸ਼ੀ ਤੇਜ਼ ਗੇਂਦਬਾਜ਼ ਮੁਸਤਫਿਜ਼ੁਰ ਰਹਿਮਾਨ ਨੂੰ ਆਈਪੀਐਲ 2026 ਤੋਂ ਪਹਿਲਾਂ ਟੀਮ ਤੋਂ ਬਾਹਰ ਕਰ ਦਿੱਤਾ। ਹੁਣ ਬੰਗਲਾਦੇਸ਼ ਦੇ ਤੇਜ਼ ਗੇਂਦਬਾਜ਼ ਨੇ ਆਪਣੀ ਪਹਿਲੀ ਪ੍ਰਤੀਕਿਰਿਆ ਦਿੱਤੀ ਹੈ।

ਕੇ.ਕੇ.ਆਰ. ਵੱਲੋਂ ਉਸਨੂੰ ਆਉਣ ਵਾਲੇ ਸੀਜ਼ਨ ਤੋਂ ਬਾਹਰ ਕਰਨ ਤੋਂ ਬਾਅਦ ਰਹਿਮਾਨ ਨੇ ਬੰਗਲਾਦੇਸ਼ ਕ੍ਰਿਕਟ ਵੈੱਬਸਾਈਟ ਬੀਡੀਕ੍ਰਿਕਟਾਈਮ ਨੂੰ ਜਵਾਬ ਦਿੱਤਾ। ਉਸ ਨੇ ਕਿਹਾ ਕਿ ਜੇਕਰ ਤੁਹਾਨੂੰ ਟੀਮ ਤੋਂ ਬਾਹਰ ਕਰ ਦਿੱਤਾ ਜਾਂਦਾ ਹੈ, ਤਾਂ ਤੁਸੀਂ ਕੀ ਕਰ ਸਕਦੇ ਹੋ?

ਕੇਕੇਆਰ ਨੇ ਆਈਪੀਐਲ 2026 ਦੀ ਮਿੰਨੀ ਨਿਲਾਮੀ ਵਿੱਚ ਆਉਣ ਵਾਲੇ ਸੀਜ਼ਨ ਲਈ ਰਹਿਮਾਨ ਨੂੰ ਆਪਣੀ ਟੀਮ ਵਿੱਚ 9 ਕਰੋੜ 20 ਲੱਖ ਰੁਪਏ ਵਿੱਚ ਖਰੀਦਿਆ ਸੀ।

Read More : ਉੱਤਰਾਖੰਡ ਵਿਚ ਤਾਪਮਾਨ -22 ਡਿਗਰੀ ਸੈਲਸੀਅਸ ਕੀਤਾ ਦਰਜ

Leave a Reply

Your email address will not be published. Required fields are marked *