ਵੈਭਵ ਸੂਰਿਆਵੰਸ਼ੀ

IPL 2026: ਵੈਭਵ ਸੂਰਿਆਵੰਸ਼ੀ ਨੇ 36 ਗੇਂਦਾਂ ‘ਚ ਠੋਕਿਆ ਇਤਿਹਾਸਕ ਸੈਂਕੜਾ

ਜੈਪੁਰ, 25 ਅਪ੍ਰੈਲ : ਆਈਪੀਐਲ 2026 ਦੇ 36ਵੇਂ ਮੁਕਾਬਲੇ ਵਿਚ ਰਾਜਸਥਾਨ ਰਾਇਲਜ਼ ਦੇ ਨੌਜਵਾਨ ਸਟਾਰ ਬੱਲੇਬਾਜ਼ ਵੈਭਵ ਸੂਰਿਆਵੰਸ਼ੀ ਨੇ ਅਜਿਹੀ ਤੂਫ਼ਾਨੀ ਪਾਰੀ ਖੇਡੀ ਕਿ ਸਨਰਾਈਜ਼ਰਜ਼ ਹੈਦਰਾਬਾਦ ਦੇ ਗੇਂਦਬਾਜ਼ ਬੇਵੱਸ ਨਜ਼ਰ ਆਏ। ਜੈਪੁਰ ਦੇ ਸਵਾਈ ਮਾਨ ਸਿੰਘ ਸਟੇਡੀਅਮ ਵਿੱਚ ਖੇਡੇ ਜਾ ਰਹੇ ਇਸ ਮੈਚ ਵਿੱਚ ਵੈਭਵ ਦੇ ਇਤਿਹਾਸਕ ਸੈਂਕੜੇ ਦੀ ਬਦੌਲਤ ਰਾਜਸਥਾਨ ਰਾਇਲਜ਼ ਨੇ ਨਿਰਧਾਰਿਤ 20 ਓਵਰਾਂ ਵਿੱਚ 229 ਦੌੜਾਂ ਦਾ ਵਿਸ਼ਾਲ ਸਕੋਰ ਖੜ੍ਹਾ ਕਰ ਦਿੱਤਾ ਹੈ।

ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਰਾਜਸਥਾਨ ਦੀ ਸ਼ੁਰੂਆਤ ਬੇਹੱਦ ਤੂਫ਼ਾਨੀ ਰਹੀ। ਵੈਭਵ ਸੂਰਿਆਵੰਸ਼ੀ ਨੇ ਪਾਰੀ ਦੇ ਪਹਿਲੇ ਹੀ ਓਵਰ ਵਿੱਚ 4 ਛੱਕੇ ਜੜ ਕੇ ਆਪਣੇ ਇਰਾਦੇ ਸਾਫ਼ ਕਰ ਦਿੱਤੇ ਸਨ। ਉਨ੍ਹਾਂ ਨੇ ਸਿਰਫ਼ 15 ਗੇਂਦਾਂ ਵਿੱਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਅਤੇ ਗੇਂਦਬਾਜ਼ਾਂ ‘ਤੇ ਲਗਾਤਾਰ ਦਬਾਅ ਬਣਾਈ ਰੱਖਿਆ।

ਵੈਭਵ ਨੇ ਮਹਿਜ਼ 36 ਗੇਂਦਾਂ ਵਿੱਚ ਸੈਂਕੜਾ ਪੂਰਾ ਕਰਕੇ ਆਈਪੀਐਲ ਇਤਿਹਾਸ ਵਿੱਚ ਆਪਣਾ ਨਾਮ ਸੁਨਹਿਰੀ ਅੱਖਰਾਂ ਵਿੱਚ ਦਰਜ ਕਰਵਾ ਲਿਆ। ਉਨ੍ਹਾਂ ਦੀ 103 ਦੌੜਾਂ ਦੀ ਇਸ ਸ਼ਾਨਦਾਰ ਪਾਰੀ ਵਿੱਚ 12 ਛੱਕੇ ਅਤੇ 5 ਚੌਕੇ ਸ਼ਾਮਲ ਸਨ।

ਵੈਭਵ ਦੇ ਨਾਲ-ਨਾਲ ਧਰੁਵ ਜੁਰੇਲ ਨੇ ਵੀ ਜ਼ਿੰਮੇਵਾਰੀ ਸੰਭਾਲੀ। ਜੁਰੇਲ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਅਰਧ ਸੈਂਕੜਾ ਜੜਿਆ ਅਤੇ ਵੈਭਵ ਨਾਲ ਮਿਲ ਕੇ ਟੀਮ ਲਈ ਮਹੱਤਵਪੂਰਨ ਸਾਂਝੇਦਾਰੀ ਨਿਭਾਈ। ਟੀਮ ਦੇ ਹੋਰ ਬੱਲੇਬਾਜ਼ਾਂ ਵਿੱਚ ਡੋਨੋਵਨ ਫਰੇਰਾ (33 ਦੌੜਾਂ) ਅਤੇ ਸ਼ਿਮਰੋਨ ਹੇਟਮਾਇਰ (11 ਦੌੜਾਂ) ਨੇ ਯੋਗਦਾਨ ਪਾਇਆ। ਕਪਤਾਨ ਰਿਆਨ ਪਰਾਗ ਹਾਲਾਂਕਿ ਇਸ ਮੈਚ ਵਿੱਚ ਸਿਰਫ਼ 7 ਦੌੜਾਂ ਹੀ ਬਣਾ ਸਕੇ।

Read More : ਪੀ.ਆਰ.ਟੀ.ਸੀ. ‘ਚ ਸੁਧਾਰ ਲਈ ਐਕਸ਼ਨ ਮੋਡ ‘ਚ ਚੇਅਰਮੈਨ ਹਰਪਾਲ ਜੁਨੇਜਾ

Leave a Reply

Your email address will not be published. Required fields are marked *