GT-KKR

ਆਈਪੀਐੱਲ 2026 : ਗੁਜਰਾਤ ਅਤੇ ਕੋਲਕਾਤਾ ਵਿਚਾਲੇ ਟੱਕਰ ਅੱਜ

ਅਹਿਮਦਾਬਾਦ, 17 ਅਪ੍ਰੈਲ : ਆਈਪੀਐਲ 2026 ਦਾ 25ਵਾਂ ਰੋਮਾਂਚਕ ਮੈਚ ਅੱਜ ਗੁਜਰਾਤ ਟਾਈਟਨਜ਼ (GT) ਅਤੇ ਕੋਲਕਾਤਾ ਨਾਈਟ ਰਾਈਡਰਜ਼ (KKR) ਵਿਚਕਾਰ ਖੇਡਿਆ ਜਾਵੇਗਾ। ਇਹ ਮੁਕਾਬਲਾ ਗੁਜਰਾਤ ਦੇ ਘਰੇਲੂ ਮੈਦਾਨ, ਨਰਿੰਦਰ ਮੋਦੀ ਸਟੇਡੀਅਮ ਅਹਿਮਦਾਬਾਦ ਵਿੱਚ ਸ਼ਾਮ 7:30 ਵਜੇ ਸ਼ੁਰੂ ਹੋਵੇਗਾ, ਜਦਕਿ ਟਾਸ ਸ਼ਾਮ 7:00 ਵਜੇ ਹੋਵੇਗਾ।

ਹੁਣ ਤੱਕ ਦੇ ਸਫਰ ਦੀ ਗੱਲ ਕਰੀਏ ਤਾਂ ਕੇਕੇਆਰ ਲਈ ਇਹ ਸੀਜ਼ਨ ਕਾਫੀ ਮੁਸ਼ਕਿਲ ਰਿਹਾ ਹੈ। ਟੀਮ ਨੇ ਹੁਣ ਤੱਕ 5 ਮੈਚ ਖੇਡੇ ਹਨ, ਜਿਨ੍ਹਾਂ ਵਿੱਚੋਂ 4 ਵਿੱਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਇੱਕ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ। ਦੂਜੇ ਪਾਸੇ, ਗੁਜਰਾਤ ਟਾਈਟਨਜ਼ ਨੇ 4 ਮੈਚ ਖੇਡੇ ਹਨ, ਜਿਨ੍ਹਾਂ ਵਿੱਚੋਂ 2 ਜਿੱਤੇ ਅਤੇ 2 ਹਾਰੇ ਹਨ। ਜੀਟੀ ਦੀ ਟੀਮ ਪੂਰੇ ਆਤਮਵਿਸ਼ਵਾਸ ਵਿੱਚ ਹੈ ਕਿਉਂਕਿ ਉਹ ਆਪਣੇ ਪਿਛਲੇ ਦੋ ਮੈਚਾਂ ਵਿੱਚ ਦਿੱਲੀ ਅਤੇ ਲਖਨਊ ਨੂੰ ਹਰਾ ਚੁੱਕੀ ਹੈ।

ਜੇਕਰ ਦੋਵਾਂ ਟੀਮਾਂ ਦੇ ਆਪਸੀ ਮੁਕਾਬਲਿਆਂ (Head-to-Head) ‘ਤੇ ਨਜ਼ਰ ਮਾਰੀਏ ਤਾਂ ਗੁਜਰਾਤ ਟਾਈਟਨਜ਼ ਦਾ ਪਲੜਾ ਕਾਫੀ ਭਾਰੀ ਨਜ਼ਰ ਆ ਰਿਹਾ ਹੈ। ਆਈਪੀਐਲ ਇਤਿਹਾਸ ਵਿੱਚ ਹੁਣ ਤੱਕ ਦੋਵੇਂ ਟੀਮਾਂ 4 ਵਾਰ ਆਹਮੋ-ਸਾਹਮਣੇ ਹੋਈਆਂ ਹਨ, ਜਿਨ੍ਹਾਂ ਵਿੱਚੋਂ ਜੀਟੀ ਨੇ 3 ਮੈਚ ਜਿੱਤੇ ਹਨ ਅਤੇ ਕੇਕੇਆਰ ਸਿਰਫ਼ ਇਕ ਮੈਚ ਹੀ ਜਿੱਤ ਸਕੀ ਹੈ।

ਪਿਛਲੇ ਸਾਲ ਆਈਪੀਐਲ 2025 ਵਿੱਚ ਹੋਈ ਟੱਕਰ ਦੌਰਾਨ ਵੀ ਜੀਟੀ ਨੇ ਕੇਕੇਆਰ ਨੂੰ 39 ਦੌੜਾਂ ਨਾਲ ਮਾਤ ਦਿੱਤੀ ਸੀ। ਅੱਜ ਦੇਖਣਾ ਹੋਵੇਗਾ ਕਿ ਕੀ ਕੇਕੇਆਰ ਉਲਟਫੇਰ ਕਰਨ ਵਿੱਚ ਸਫਲ ਹੁੰਦੀ ਹੈ ਜਾਂ ਜੀਟੀ ਆਪਣੀ ਜਿੱਤ ਦੀ ਲੈਅ ਬਰਕਰਾਰ ਰੱਖਦੀ ਹੈ।

Read More : ਮੁੱਖ ਮੰਤਰੀ ਸਮਰਾਟ ਚੌਧਰੀ ਨੂੰ ਧਮਕੀ ਦੇਣ ਵਾਲਾ ਮੁਲਜ਼ਮ ਗੁਜਰਾਤ ਤੋਂ ਗ੍ਰਿਫ਼ਤਾਰ

Leave a Reply

Your email address will not be published. Required fields are marked *