ਹੈਦਰਾਬਾਦ, 19 ਅਪ੍ਰੈਲ : ਹੈਦਰਾਬਾਦ ਦੇ ਰਾਜੀਵ ਗਾਂਧੀ ਸਟੇਡੀਅਮ ਵਿੱਚ ਖੇਡੇ ਗਏ IPL ਮੈਚ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਨੇ ਚੇਨਈ ਸੁਪਰ ਕਿੰਗਜ਼ ਨੂੰ 10 ਦੌੜਾਂ ਨਾਲ ਹਰਾ ਦਿੱਤਾ।
ਹੈਦਰਾਬਾਦ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿੱਚ 9 ਵਿਕਟਾਂ ਗੁਆ ਕੇ 194 ਦੌੜਾਂ ਬਣਾਈਆਂ। ਅਭਿਸ਼ੇਕ ਸ਼ਰਮਾ ਨੇ 59 ਦੌੜਾਂ ਅਤੇ ਹੇਨਰਿਕ ਕਲਾਸੇਨ ਨੇ 59 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਟੀਮ ਦੇ ਕਪਤਾਨ ਈਸ਼ਾਨ ਕਿਸ਼ਨ ਬਿਨਾਂ ਖਾਤਾ ਖੋਲ੍ਹੇ ਆਊਟ ਹੋ ਗਏ।
ਜਵਾਬ ਵਿੱਚ ਚੇਨਈ ਸੁਪਰ ਕਿੰਗਜ਼ ਦੀ ਟੀਮ 195 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ 20 ਓਵਰਾਂ ਵਿੱਚ 8 ਵਿਕਟਾਂ ਗੁਆ ਕੇ 184 ਦੌੜਾਂ ਹੀ ਬਣਾ ਸਕੀ। ਚੇਨਈ ਦੇ ਸਟਾਰ ਬੱਲੇਬਾਜ਼ ਸੰਜੂ ਸੈਮਸਨ (7 ਦੌੜਾਂ) ਅਤੇ ਕਪਤਾਨ ਰਿਤੂਰਾਜ ਗਾਇਕਵਾੜ (19 ਦੌੜਾਂ) ਜਲਦੀ ਆਊਟ ਹੋ ਗਏ। ਚੇਨਈ ਲਈ ਆਯੂਸ਼ ਨੇ 30, ਸਰਫਰਾਜ਼ ਖਾਨ ਨੇ 25 ਅਤੇ ਸ਼ਿਵਮ ਦੂਬੇ ਨੇ 21 ਦੌੜਾਂ ਬਣਾਈਆਂ।
ਹੈਦਰਾਬਾਦ ਦੀ ਜਿੱਤ ਵਿੱਚ ਈਸ਼ਾਨ ਮਲਿੰਗਾ ਸਭ ਤੋਂ ਸਫਲ ਗੇਂਦਬਾਜ਼ ਰਹੇ, ਜਿਨ੍ਹਾਂ ਨੇ 4 ਓਵਰਾਂ ਵਿੱਚ 3 ਵਿਕਟਾਂ ਝਟਕਾਈਆਂ। ਇਸ ਜਿੱਤ ਨਾਲ ਹੈਦਰਾਬਾਦ ਦੀ ਟੀਮ ਅੰਕ ਸੂਚੀ ਵਿੱਚ ਮਜ਼ਬੂਤ ਹੋ ਗਈ ਹੈ।
Read More : ਹੁਸ਼ਿਆਰਪੁਰ: ਡਾ. ਅੰਬੇਡਕਰ ਦੇ ਬੁੱਤ ਦੀ ਬੇਅਦਬੀ ਕਰਨ ਵਾਲੇ 3 ਮੁਲਜ਼ਮ ਗ੍ਰਿਫ਼ਤਾਰ
