Punjab Kings

IPL 2026: ਪੰਜਾਬ ਕਿੰਗਜ਼ ਦੀ ਪਹਿਲੀ ਹਾਰ: ਰਾਜਸਥਾਨ ਨੇ ਆਖਰੀ ਓਵਰ ਵਿਚ ਖੋਹੀ ਜਿੱਤ

ਮੁੱਲਾਂਪੁਰ | 29 ਅਪ੍ਰੈਲ : ਆਈ.ਪੀ.ਐਲ.-2026 ਵਿੱਚ ਅਜੇ ਤੱਕ ਅਜੇਤੂ ਰਹੀ ਪੰਜਾਬ ਕਿੰਗਜ਼ ਦੀ ਟੀਮ ਨੂੰ ਰਾਜਸਥਾਨ ਰਾਇਲਜ਼ ਨੇ ਇੱਕ ਬੇਹੱਦ ਰੋਮਾਂਚਕ ਮੈਚ ਵਿੱਚ 6 ਵਿਕਟਾਂ ਨਾਲ ਮਾਤ ਦੇ ਦਿੱਤੀ ਹੈ। ਪੰਜਾਬ ਕਿੰਗਜ਼ ਵੱਲੋਂ ਦਿੱਤੇ ਗਏ 223 ਦੌੜਾਂ ਦੇ ਵੱਡੇ ਟੀਚੇ ਨੂੰ ਰਾਜਸਥਾਨ ਦੀ ਟੀਮ ਨੇ 19.2 ਓਵਰਾਂ ਵਿੱਚ ਹਾਸਲ ਕਰ ਲਿਆ।

ਰਾਜਸਥਾਨ ਰਾਇਲਜ਼ ਦੀ ਪਾਰੀ ਦੀ ਸ਼ੁਰੂਆਤ ਬਹੁਤ ਸ਼ਾਨਦਾਰ ਰਹੀ। ਯਸ਼ਸਵੀ ਜੈਸਵਾਲ ਨੇ 27 ਗੇਂਦਾਂ ਵਿੱਚ 51 ਦੌੜਾਂ ਅਤੇ ਵੈਭਵ ਸੂਰਿਆਵੰਸ਼ੀ ਨੇ ਮਹਿਜ਼ 16 ਗੇਂਦਾਂ ਵਿੱਚ 43 ਦੌੜਾਂ ਦੀ ਤੂਫ਼ਾਨੀ ਪਾਰੀ ਖੇਡੀ। ਵਿਚਕਾਰਲੇ ਓਵਰਾਂ ਵਿੱਚ ਕੁਝ ਵਿਕਟਾਂ ਛੇਤੀ ਡਿੱਗਣ ਦੇ ਬਾਵਜੂਦ ਡੀ. ਫਰੇਰਾ (26 ਗੇਂਦਾਂ ‘ਤੇ 52 ਦੌੜਾਂ) ਅਤੇ ਸ਼ੁਭਵ ਦੂਬੇ (12 ਗੇਂਦਾਂ ‘ਤੇ 31 ਦੌੜਾਂ) ਦੀ ਜੋੜੀ ਨੇ ਪੰਜਾਬ ਦੇ ਗੇਂਦਬਾਜ਼ਾਂ ਦਾ ਡਟ ਕੇ ਸਾਹਮਣਾ ਕੀਤਾ ਅਤੇ ਆਪਣੀ ਟੀਮ ਨੂੰ ਜਿੱਤ ਦਿਵਾਈ।

ਪੰਜਾਬ ਕਿੰਗਜ਼ ਵੱਲੋਂ ਯੁਜ਼ਵਿੰਦਰ ਚਾਹਲ ਸਭ ਤੋਂ ਸਫ਼ਲ ਗੇਂਦਬਾਜ਼ ਰਹੇ, ਜਿਨ੍ਹਾਂ ਨੇ 36 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਹਾਲਾਂਕਿ, ਅਰਸ਼ਦੀਪ ਸਿੰਘ ਕਾਫੀ ਮਹਿੰਗੇ ਸਾਬਤ ਹੋਏ ਅਤੇ ਉਨ੍ਹਾਂ ਨੇ 4 ਓਵਰਾਂ ਵਿੱਚ 68 ਦੌੜਾਂ ਦੇ ਕੇ ਸਿਰਫ਼ 1 ਵਿਕਟ ਹਾਸਲ ਕੀਤੀ।

ਇਸ ਤੋਂ ਪਹਿਲਾਂ, ਪੰਜਾਬ ਕਿੰਗਜ਼ ਨੇ ਮਾਰਕਸ ਸਟੋਇਨਿਸ ਦੀ ਧਮਾਕੇਦਾਰ ਬੱਲੇਬਾਜ਼ੀ ਦੀ ਬਦੌਲਤ 4 ਵਿਕਟਾਂ ਦੇ ਨੁਕਸਾਨ ‘ਤੇ 222 ਦੌੜਾਂ ਦਾ ਸਕੋਰ ਖੜ੍ਹਾ ਕੀਤਾ ਸੀ। ਸਟੋਇਨਿਸ ਨੇ ਸਿਰਫ਼ 22 ਗੇਂਦਾਂ ਵਿੱਚ 6 ਛੱਕਿਆਂ ਅਤੇ 4 ਚੌਕਿਆਂ ਦੀ ਮਦਦ ਨਾਲ 62 ਦੌੜਾਂ ਬਣਾਈਆਂ।

ਹੋਰ ਬੱਲੇਬਾਜ਼ਾਂ ਵਿੱਚ ਪ੍ਰਭਸਿਮਰਨ ਸਿੰਘ ਨੇ 59, ਪਿ੍ਰਯਾਂਸ਼ ਆਰਿਆ ਨੇ 29 ਅਤੇ ਕੂਪਰ ਕਾਨੌਲੀ ਨੇ 30 ਦੌੜਾਂ ਦਾ ਯੋਗਦਾਨ ਪਾਇਆ। ਰਾਜਸਥਾਨ ਰਾਇਲਜ਼ ਦੇ ਨੌਜਵਾਨ ਗੇਂਦਬਾਜ਼ ਯਸ਼ ਰਾਜ ਪੁੰਜਾ ਨੇ 4 ਓਵਰਾਂ ਵਿੱਚ 41 ਦੌੜਾਂ ਦੇ ਕੇ 2 ਵਿਕਟਾਂ ਹਾਸਲ ਕੀਤੀਆਂ।

Read More : ਮੁੱਖ ਮੰਤਰੀ ਮਾਨ ਨੇ ਪੇਸ਼ ਕੀਤਾ ਵਿਦੇਸ਼ੀ ਦੌਰੇ ਦਾ ਰਿਪੋਰਟ ਕਾਰਡ; ਪੰਜਾਬ ਵਿਚ ਆਵੇਗਾ ਵੱਡਾ ਨਿਵੇਸ਼

Leave a Reply

Your email address will not be published. Required fields are marked *