28 ਮਾਰਚ ਤੋਂ ਸ਼ੁਰੂ ਹੋਵੇਗਾ ਰੋਮਾਂਚ; ਬੰਗਲੁਰੂ ਤੇ ਹੈਦਰਾਬਾਦ ਵਿਚਾਲੇ ਹੋਵੇਗੀ ਪਹਿਲੀ ਟੱਕਰ
ਸਪੋਰਟਸ, 23 ਮਾਰਚ : ਆਈਪੀਐਲ ਦਾ 19ਵਾਂ ਸੀਜ਼ਨ 28 ਮਾਰਚ ਤੋਂ ਸ਼ੁਰੂ ਹੋਣ ਜਾ ਰਿਹਾ ਹੈ, ਜਿਸ ਦਾ ਪਹਿਲਾ ਮੈਚ ਮੌਜੂਦਾ ਚੈਂਪੀਅਨ ਰਾਇਲ ਚੈਲੇਂਜਰਜ਼ ਬੰਗਲੁਰੂ ਅਤੇ ਸਨਰਾਈਜ਼ਰਸ ਹੈਦਰਾਬਾਦ ਵਿਚਕਾਰ ਬੰਗਲੌਰ ਦੇ ਐਮ. ਚਿੰਨਾਸਵਾਮੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਹਾਲਾਂਕਿ, ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਹੀ 10 ਖਿਡਾਰੀ ਸੱਟਾਂ ਜਾਂ ਹੋਰ ਕਾਰਨਾਂ ਕਰਕੇ ਬਾਹਰ ਹੋ ਗਏ ਹਨ ਜਾਂ ਸ਼ੁਰੂਆਤੀ ਮੈਚਾਂ ਲਈ ਉਪਲਬਧ ਨਹੀਂ ਹੋਣਗੇ।
ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਨੇ ਸੱਟ ਕਾਰਨ ਬਾਹਰ ਹੋਏ ਤੇਜ਼ ਗੇਂਦਬਾਜ਼ ਆਕਾਸ਼ ਦੀਪ ਦੀ ਜਗ੍ਹਾ ਵਿਦਰਭ ਦੇ 28 ਸਾਲਾ ਖੱਬੇ ਹੱਥ ਦੇ ਗੇਂਦਬਾਜ਼ ਸੌਰਭ ਦੂਬੇ ਨੂੰ ਆਪਣੀ ਟੀਮ ਵਿੱਚ ਸ਼ਾਮਲ ਕੀਤਾ ਹੈ। ਸਾਬਕਾ ਚੋਣਕਾਰ ਸੁਬਰੋਤੋ ਬੈਨਰਜੀ ਨੇ ਦੂਬੇ ਨੂੰ ਪ੍ਰਤਿਭਾਸ਼ਾਲੀ ਦੱਸਦਿਆਂ ਕਿਹਾ ਕਿ ਉਹ ਗੇਂਦ ਨੂੰ ਸਵਿੰਗ ਕਰਨ ਦੇ ਨਾਲ-ਨਾਲ ਵਾਧੂ ਉਛਾਲ ਵੀ ਕੱਢਦੇ ਹਨ। ਦੂਬੇ ਪਹਿਲਾਂ ਸਨਰਾਈਜ਼ਰਸ ਹੈਦਰਾਬਾਦ ਦਾ ਹਿੱਸਾ ਰਹਿ ਚੁੱਕੇ ਹਨ ਪਰ ਅਜੇ ਤੱਕ ਆਈਪੀਐਲ ਡੈਬਿਊ ਨਹੀਂ ਕੀਤਾ ਹੈ।
ਦੂਜੇ ਪਾਸੇ, ਰਾਜਸਥਾਨ ਰਾਇਲਜ਼ ਨੇ ਸੈਮ ਕੁਰਨ ਦੀ ਜਗ੍ਹਾ ਦਾਸੁਨ ਸ਼ਨਾਕਾ ਨੂੰ ਨਾਮਜ਼ਦ ਕੀਤਾ ਹੈ। ਕੇਕੇਆਰ ਵੱਲੋਂ ਹਰਸ਼ਿਤ ਰਾਣਾ ਅਤੇ ਮਥੀਸ਼ਾ ਪਥੀਰਾਣਾ ਦੇ ਬਦਲਵਾਂ ਦਾ ਐਲਾਨ ਅਜੇ ਬਾਕੀ ਹੈ। ਸੌਰਭ ਦੂਬੇ, ਜੋ ਪਿਛਲੀ ਨਿਲਾਮੀ ਵਿੱਚ 30 ਲੱਖ ਰੁਪਏ ਦੇ ਬੇਸ ਪ੍ਰਾਈਸ ‘ਤੇ ਅਣਵਿਕੇ ਰਹੇ ਸਨ, ਹੁਣ ‘ਰਜਿਸਟਰਡ ਅਵੇਲੇਬਲ ਪਲੇਅਰ ਪੂਲ’ (RAPP) ਰਾਹੀਂ ਮੈਦਾਨ ਵਿੱਚ ਉਤਰਨਗੇ।
Read More : ਆਯੁਸ਼ਮਾਨ ਭਾਰਤ ਤੋਂ ਅੱਗੇ ਨਿਕਲਿਆ ਮਾਨ ਸਰਕਾਰ ਦਾ ਹੈਲਥਕੇਅਰ ਮਾਡਲ
