ਨਿਹਾਲ ਸਿੰਘ ਵਾਲਾ, 13 ਸਤੰਬਰ – ਜ਼ਿਲਾ ਮੋਗਾ ਵਿਚ ਬਾਘਾ ਪੁਰਾਣਾ ਤੋਂ ਨਿਹਾਲ ਸਿੰਘ ਵਾਲਾ ਰੋਡ ’ਤੇ ਪਿੰਡ ਮਾਣੂੰਕੇ ਦੇ ਨਜ਼ਦੀਕ ਇਕ ਭਿਆਨਿਕ ਸੜਕ ਹਾਦਸੇ ’ਚ ਪਤੀ ਅਤੇ ਪਤਨੀ ਦੀ ਮੌਤ ਹੋ ਗਈ ਹੈ।
ਜਾਣਕਾਰੀ ਅਨੁਸਾਰ ਹਰਜੀਤ ਕੁਮਾਰ (40) ਪੁੱਤਰ ਕ੍ਰਿਸ਼ਨ ਕੁਮਾਰ ਵਾਸੀ ਮਾਣੂੰਕੇ ਆਪਣੀ ਪਤਨੀ ਕੋਮਲਪ੍ਰੀਤ (35) ਨਾਲ ਰਾਤ ਕਰੀਬ 8 ਵਜੇ ਮੋਟਰਸਾਈਕਲ ’ਤੇ ਨਿਹਾਲ ਸਿੰਘ ਵਾਲਾ ਸਾਈਡ ਤੋਂ ਪਿੰਡ ਮਾਣੂੰਕੇ ਨੂੰ ਆ ਰਿਹਾ ਸੀ ਅਤੇ ਬਾਘਾ ਪੁਰਾਣਾ ਸਾਈਡ ਤੋਂ ਆ ਰਿਹਾ ਇਕ ਟਰੈਕਟਰ-ਟਰਾਲੀ, ਜਿਸ ’ਤੇ ਲੋਹੇ ਦੀਆਂ ਪਾਈਪਾਂ ਲੱਦੀਆਂ ਹੋਈਆਂ ਸਨ, ਦੀ ਅਚਾਨਕ ਟਰਾਲੀ ਦੀ ਹੁੱਕ ਟੁੱਟ ਗਈ, ਜਿਸ ਕਾਰਨ ਲੋਹੇ ਦੀਆਂ ਪਾਈਪਾਂ ਨਾਲ ਭਰੀ ਟਰਾਲੀ ਮੋਟਰਸਾਈਕਲ ਸਵਾਰ ਪਤੀ-ਪਤਨੀ ’ਤੇ ਪਲਟ ਗਈ ਅਤੇ ਦੋਵਾਂ ਦੀ ਮੌਕੇ ’ਤੇ ਮੌਤ ਹੋ ਗਈ।
ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਖਣਮੁੱਖ ਭਾਰਤੀ ਪੱਤੋ, ਮੈਨੇਜਰ ਜਗਜੀਤ ਸਿੰਘ ਮਾਣੂੰਕੇ ਨੇ ਦੱਸਿਆ ਕਿ ਮ੍ਰਿਤਕ ਮੱਧ ਵਰਗ ਪਰਿਵਾਰ ਨਾਲ ਸਬੰਧਤ ਹੋਣ ਕਰ ਕੇ ਕਿੱਤੇ ਵਜੋਂ ਡਰਾਈਵਰ ਦਾ ਕੰਮ ਕਰ ਕੇ ਆਪਣੇ ਪਰਿਵਾਰ ਦਾ ਪਾਲ ਪੋਸ਼ਣ ਕਰਦਾ ਸੀ ਅਤੇ ਮ੍ਰਿਤਕ ਪਤੀ-ਪਤਨੀ ਆਪਣੇ ਪਿੱਛੇ ਦੋ ਲੜਕੀਆਂ ਨੂੰ ਛੱਡ ਗਏ ਹਨ। ਇਸ ਘਟਨਾਂ ਨੂੰ ਲੈ ਕੇ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ।
Read More : ਅੰਤ੍ਰਿੰਗ ਕਮੇਟੀ ਨੇ ਹੜ੍ਹ ਪੀੜਤਾਂ ਲਈ 20 ਕਰੋੜ ਰੁਪਏ ਰਾਖਵੇਂ ਰੱਖਣ ਦਾ ਕੀਤਾ ਫੈਸਲਾ