ਹਾਈ_ਕੋਰਟ

ਪੰਜਾਬ ਵਿਚ ਹਜ਼ਾਰਾਂ ਦਰੱਖ਼ਤਾਂ ਦੀ ਕਟਾਈ ‘ਤੇ ਹਾਈ ਕੋਰਟ ਸਖ਼ਤ

NHAI ਦੇ 20,667 ਨਵੇਂ ਦਰੱਖ਼ਤ ਲਗਾਉਣ ਦੇ ਦਾਅਵੇ ਅਤੇ ਗੂਗਲ ਇਮੇਜ ‘ਤੇ ਅਦਾਲਤ ਨੇ ਜਤਾਈ ਅਸੰਤੁਸ਼ਟੀ

ਪਟਿਆਲਾ ਤੇ ਜ਼ੀਰਕਪੁਰ ਬਾਈਪਾਸ ਪ੍ਰਾਜੈਕਟਾਂ ਬਾਰੇ ਮੰਗੀ ਸਪੱਸ਼ਟ ਰਿਪੋਰਟ

ਚੰਡੀਗੜ੍ਹ, 20 ਮਾਰਚ : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕੌਮੀ ਹਾਈਵੇ ਪ੍ਰਾਜੈਕਟਾਂ ਲਈ 3,495 ਦਰੱਖ਼ਤਾਂ ਦੀ ਕਟਾਈ ਦੇ ਮਾਮਲੇ ਵਿੱਚ ਭਾਰਤੀ ਕੌਮੀ ਹਾਈਵੇ ਅਥਾਰਟੀ (NHAI) ਵਿਰੁੱਧ ਕੜਾ ਰੁਖ਼ ਅਪਣਾਇਆ ਹੈ। ਅਦਾਲਤ ਨੇ ਟਿੱਪਣੀ ਕੀਤੀ ਕਿ ਪੰਜਾਬ ਵਰਗੇ ਸੂਬੇ ਵਿੱਚ, ਜਿੱਥੇ ਸਿਰਫ਼ 3-4 ਫ਼ੀਸਦੀ ਹਰਿਆਲੀ ਬਚੀ ਹੈ, ਇੰਨੀ ਵੱਡੀ ਗਿਣਤੀ ਵਿੱਚ ਦਰੱਖ਼ਤਾਂ ਦੀ ਕਟਾਈ ਨੂੰ ਹਲਕੇ ਵਿੱਚ ਨਹੀਂ ਲਿਆ ਜਾ ਸਕਦਾ।

NHAI ਦੇ ਵਕੀਲ ਨੇ ਦੱਸਿਆ ਕਿ ਪਟਿਆਲਾ ਬਾਈਪਾਸ ਨੂੰ ਚਾਰ ਲੇਨ ਅਤੇ ਜ਼ੀਰਕਪੁਰ ਬਾਈਪਾਸ ਨੂੰ ਛੇ ਲੇਨ ਬਣਾਉਣ ਲਈ ਇਹ ਕਟਾਈ ਜ਼ਰੂਰੀ ਹੈ। NHAI ਨੇ ਦਾਅਵਾ ਕੀਤਾ ਕਿ ਬਦਲੇ ਵਿੱਚ 20,667 ਦਰੱਖ਼ਤ ਲਗਾ ਕੇ ਸੂਬਾ ਸਰਕਾਰ ਨੂੰ ਸੌਂਪੇ ਗਏ ਹਨ ਅਤੇ 7 ਕਰੋੜ ਰੁਪਏ ਦਾ ਮੁਆਵਜ਼ਾ ਵੀ ਦਿੱਤਾ ਗਿਆ ਹੈ।

ਹਾਲਾਂਕਿ, ਅਦਾਲਤ NHAI ਵੱਲੋਂ ਪੇਸ਼ ਕੀਤੀਆਂ ਗੂਗਲ ਤਸਵੀਰਾਂ ਤੋਂ ਸੰਤੁਸ਼ਟ ਨਹੀਂ ਹੋਈ ਅਤੇ ਕਿਹਾ ਕਿ ਤਸਵੀਰਾਂ ਵਿੱਚ ਜ਼ਮੀਨ ਦੀ ਅਸਲ ਵਰਤੋਂ ਸਪੱਸ਼ਟ ਨਹੀਂ ਹੋ ਰਹੀ। ਅਦਾਲਤ ਨੇ ਅਗਲੀ ਸੁਣਵਾਈ ‘ਤੇ ਵਧੇਰੇ ਸਪਸ਼ਟ ਅਤੇ ਵਿਸਥਾਰਪੂਰਵਕ ਜਾਣਕਾਰੀ ਪੇਸ਼ ਕਰਨ ਦੇ ਹੁਕਮ ਦਿੱਤੇ ਹਨ।

Read More : ਕੇਰਲ ਅਤੇ ਤਾਮਿਲਨਾਡੂ ਵਿਚ ਅੱਜ ਮਨਾਈ ਜਾ ਰਹੀ ਈਦ; ਬਾਕੀ ਦੇਸ਼ ਵਿਚ ਭਲਕੇ ਹੋਵੇਗੀ ਛੁੱਟੀ

Leave a Reply

Your email address will not be published. Required fields are marked *