GT vs LSG

GT ਬਨਾਮ LSG : ਗੁਜਰਾਤ ਨੇ ਲਖਨਊ ਨੂੰ ਉਨ੍ਹਾਂ ਦੇ ਘਰ ‘ਚ ਦਿੱਤੀ ਮਾਤ

ਸ਼ੁਭਮਨ ਗਿੱਲ ਅਤੇ ਜੋਸ ਬਟਲਰ ਦੇ ਅਰਧ ਸੈਂਕੜਿਆਂ ਨੇ ਲਖਨਊ ਦੇ ਇਕਾਨਾ ਸਟੇਡੀਅਮ ‘ਚ ਮਚਾਇਆ ਤਹਿਲਕਾ

ਲਖਨਊ, 12 ਅਪ੍ਰੈਲ : ਇੰਡੀਅਨ ਪ੍ਰੀਮੀਅਰ ਲੀਗ (IPL) 2026 ਦੇ 19ਵੇਂ ਮੁਕਾਬਲੇ ਵਿਚ ਅੱਜ ਗੁਜਰਾਤ ਟਾਈਟਨਸ (GT) ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਲਖਨਊ ਸੁਪਰ ਜਾਇੰਟਸ (LSG) ਨੂੰ 7 ਵਿਕਟਾਂ ਨਾਲ ਕਰਾਰੀ ਹਾਰ ਦਿੱਤੀ। ਲਖਨਊ ਦੇ ਇਕਾਨਾ ਸਟੇਡੀਅਮ ਵਿੱਚ ਖੇਡੇ ਗਏ ਇਸ ਮੈਚ ਵਿੱਚ ਗੁਜਰਾਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ।

ਪਹਿਲਾਂ ਬੱਲੇਬਾਜ਼ੀ ਕਰਦਿਆਂ ਲਖਨਊ ਸੁਪਰ ਜਾਇੰਟਸ ਨੇ ਨਿਰਧਾਰਿਤ 20 ਓਵਰਾਂ ਵਿੱਚ 8 ਵਿਕਟਾਂ ਦੇ ਨੁਕਸਾਨ ‘ਤੇ 164 ਦੌੜਾਂ ਬਣਾਈਆਂ। ਗੁਜਰਾਤ ਦੀ ਕਸੀ ਹੋਈ ਗੇਂਦਬਾਜ਼ੀ ਕਾਰਨ ਲਖਨਊ ਦੀ ਟੀਮ ਵੱਡਾ ਸਕੋਰ ਬਣਾਉਣ ਵਿੱਚ ਅਸਫਲ ਰਹੀ ਅਤੇ ਗੁਜਰਾਤ ਨੂੰ ਜਿੱਤ ਲਈ 165 ਦੌੜਾਂ ਦਾ ਟੀਚਾ ਦਿੱਤਾ।

165 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਗੁਜਰਾਤ ਟਾਈਟਨਸ ਨੇ 18.4 ਓਵਰਾਂ ਵਿੱਚ ਹੀ 3 ਵਿਕਟਾਂ ਗੁਆ ਕੇ 165 ਦੌੜਾਂ ਬਣਾ ਲਈਆਂ। ਗੁਜਰਾਤ ਦੀ ਜਿੱਤ ਦੇ ਹੀਰੋ ਜੋਸ ਬਟਲਰ (60 ਦੌੜਾਂ) ਅਤੇ ਕਪਤਾਨ ਸ਼ੁਭਮਨ ਗਿੱਲ (56 ਦੌੜਾਂ) ਰਹੇ, ਜਿਨ੍ਹਾਂ ਨੇ ਸ਼ਾਨਦਾਰ ਅਰਧ ਸੈਂਕੜੇ ਜੜੇ। ਇਸ ਤੋਂ ਇਲਾਵਾ ਵਾਸ਼ਿੰਗਟਨ ਸੁੰਦਰ ਨੇ 21 ਅਤੇ ਸਾਈ ਸੁਦਰਸ਼ਨ ਨੇ 15 ਦੌੜਾਂ ਦਾ ਯੋਗਦਾਨ ਪਾਇਆ।

ਲਖਨਊ ਲਈ ਮੁਹੰਮਦ ਸ਼ੰਮੀ, ਪ੍ਰਿੰਸ ਯਾਦਵ ਅਤੇ ਦਿਗਵੇਸ਼ ਰਾਠੀ ਨੇ 1-1 ਵਿਕਟ ਹਾਸਲ ਕੀਤੀ, ਪਰ ਉਹ ਆਪਣੀ ਟੀਮ ਨੂੰ ਹਾਰ ਤੋਂ ਨਹੀਂ ਬਚਾ ਸਕੇ।

Read More : CM ਭਗਵੰਤ ਮਾਨ ਨੇ 8ਵੀਂ ਜਮਾਤ ਦੀਆਂ ਟਾਪਰ ਵਿਦਿਆਰਥਣਾਂ ਨੂੰ ਕੀਤਾ ਸਨਮਾਨਿਤ

Leave a Reply

Your email address will not be published. Required fields are marked *