ਗੁਜਰਾਤ

GT ਬਨਾਮ KKR: ਗੁਜਰਾਤ ਟਾਈਟਨਸ ਦੀ ਜਿੱਤ, ਸ਼ੁਭਮਨ ਗਿੱਲ ਦਾ ਕਮਾਲ

ਅਹਿਮਦਾਬਾਦ ਵਿਚ ਗੁਜਰਾਤ ਨੇ ਕੋਲਕਾਤਾ ਨੂੰ 5 ਵਿਕਟਾਂ ਨਾਲ ਹਰਾਇਆ

ਅਹਿਮਦਾਬਾਦ, 18 ਅਪ੍ਰੈਲ : ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡੇ ਗਏ IPL 2026 ਦੇ 25ਵੇਂ ਮੁਕਾਬਲੇ ਵਿੱਚ ਗੁਜਰਾਤ ਟਾਈਟਨਸ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ 5 ਵਿਕਟਾਂ ਨਾਲ ਮਾਤ ਦਿੱਤੀ ਹੈ। ਗੁਜਰਾਤ ਨੇ 181 ਦੌੜਾਂ ਦਾ ਟੀਚਾ 19.4 ਓਵਰਾਂ ਵਿੱਚ ਹਾਸਲ ਕਰ ਲਿਆ।

ਪਹਿਲਾਂ ਬੱਲੇਬਾਜ਼ੀ ਕਰਦਿਆਂ ਕੋਲਕਾਤਾ ਦੀ ਟੀਮ ਨੇ 20 ਓਵਰਾਂ ਵਿੱਚ 180 ਦੌੜਾਂ ਬਣਾਈਆਂ। ਟੀਮ ਲਈ ਕੈਮਰੂਨ ਗ੍ਰੀਨ ਨੇ 79 ਦੌੜਾਂ ਬਣਾਈਆਂ ਅਤੇ ਰੋਵਮੈਨ ਪਾਵੇਲ ਨੇ 27 ਦੌੜਾਂ ਦਾ ਯੋਗਦਾਨ ਪਾਇਆ। ਕਪਤਾਨ ਅਜਿੰਕਿਆ ਰਹਾਣੇ ਬਿਨਾਂ ਖਾਤਾ ਖੋਲ੍ਹੇ ਹੀ ਆਊਟ ਹੋ ਗਏ। ਗੁਜਰਾਤ ਲਈ ਕਗਿਸੋ ਰਬਾਡਾ ਸਭ ਤੋਂ ਸਫਲ ਗੇਂਦਬਾਜ਼ ਰਹੇ, ਜਿਨ੍ਹਾਂ ਨੇ 3 ਵਿਕਟਾਂ ਲਈਆਂ। ਇਸ ਤੋਂ ਇਲਾਵਾ ਮੁਹੰਮਦ ਸਿਰਾਜ ਅਤੇ ਅਸ਼ੋਕ ਸ਼ਰਮਾ ਨੇ 2-2 ਵਿਕਟਾਂ ਝਟਕਾਈਆਂ।

ਜਿੱਤ ਦੇ ਟੀਚੇ ਦਾ ਪਿੱਛਾ ਕਰਦਿਆਂ ਗੁਜਰਾਤ ਦੇ ਕਪਤਾਨ ਸ਼ੁਭਮਨ ਗਿੱਲ ਨੇ 50 ਗੇਂਦਾਂ ਵਿੱਚ 86 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਸਾਈ ਸੁਦਰਸ਼ਨ ਨੇ 22 ਦੌੜਾਂ ਅਤੇ ਜੋਸ ਬਟਲਰ ਨੇ 28 ਦੌੜਾਂ ਬਣਾ ਕੇ ਟੀਮ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ।

Read More : ਸਰਹੱਦੀ ਖੇਤਰ ਲਈ CM ਮਾਨ ਦਾ ਤੋਹਫ਼ਾ: 58 ਕਰੋੜ ਨਾਲ ਚਮਕਣਗੀਆਂ ਸੜਕਾਂ, ਕਿਸਾਨਾਂ ਤੇ ਔਰਤਾਂ ਲਈ ਖੋਲ੍ਹੇ ਖ਼ਜ਼ਾਨੇ

Leave a Reply

Your email address will not be published. Required fields are marked *