ਜੀਰੀ ਨੂੰ ਖਾਦ ਪਾਉਂਦੇ ਸਮੇਂ ਬੰਬੀ ਤੋਂ ਲੱਗਿਆ ਕਰੰਟ
ਲਹਿਰਾਗਾਗਾ, 27 ਜੁਲਾਈ : ਜ਼ਿਲਾ ਸੰਗਰੂਰ ਵਿਚ ਥਾਣਾ ਲਹਿਰਾਗਾਗਾ ਦੇ ਪਿੰਡ ਲਹਿਲ ਕਲਾਂ ਵਿਖੇ, ਇਕ ਕਿਸਾਨ ਦੀ ਖੇਤ ਵਿਚ ਕੰਮ ਕਰਦੇ ਸਮੇਂ ਮੋਟਰ ਵਿਚ ਕਰੰਟ ਆ ਜਾਣ ਕਰਕੇ ਮੌਤ ਹੋ ਗਈ ਹੈ। ਪਿੰਡ ਲਹਿਲ ਕਲਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਕਿਸਾਨ ਗੁਰਤੇਜ ਸਿੰਘ (48) ਆਪਣੇ ਖੇਤ ਵਿਚ ਜੀਰੀ ਦੀ ਫਸਲ ਨੂੰ ਪਾਣੀ ਲਾਉਣ ਉਪਰੰਤ ਖਾਦ ਪਾ ਰਿਹਾ ਸੀ।
ਅਚਾਨਕ ਹੀ ਮੋਟਰ ਦੀ ਬੰਬੀ ਵਿਚ ਕਰੰਟ ਆ ਗਿਆ ਤੇ ਉਸ ਸਮੇਂ ਗੁਰਤੇਜ ਸਿੰਘ ਦੀ ਕਰੰਟ ਲੱਗਣ ਕਰਕੇ ਮੌਕੇ ‘ਤੇ ਹੀ ਮੌਤ ਹੋ ਗਈ ਹੈ। ਜ਼ਿਕਰਯੋਗ ਹੈ ਕਿ ਗੁਰਤੇਜ ਸਿੰਘ ਦਾ ਪੁੱਤਰ ਵਿਦੇਸ਼ ਗਿਆ ਹੋਇਆ ਹੈ, ਜਿਸ ਦੇ ਆਉਣ ਉਪਰੰਤ ਗੁਰਤੇਜ ਸਿੰਘ ਦਾ ਸਸਕਾਰ ਕੀਤਾ ਜਾਵੇਗਾ।
ਥਾਣਾ ਲਹਿਰਾਗਾਗਾ ਦੀ ਪੁਲਿਸ ਨੇ ਮ੍ਰਿਤਕ ਦੇ ਭਰਾ ਸ਼ਮਸ਼ੇਰ ਸਿੰਘ ਦੇ ਬਿਆਨਾਂ ਮੁਤਾਬਕ 174 ਦੀ ਕਾਰਵਾਈ ਕਰਦਿਆਂ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਉਸਦੇ ਵਾਰਸਾਂ ਦੇ ਸਪੁਰਦ ਕਰ ਦਿੱਤੀ ਹੈ।
Read More :ਹਰਿਦੁਆਰ ਵਿਚ ਭਗਦੜ, 6 ਲੋਕਾਂ ਦੀ ਮੌਤ