ਕਰੀਬ 12 ਸਾਲ ਬਾਅਦ ਹੋਣਗੀਆਂ ਚੋਣਾਂ
ਕਲਾਨੌਰ, 2 ਜਨਵਰੀ : ਰਾਜ ਚੋਣ ਕਮਿਸ਼ਨ ਪੰਜਾਬ ਵੱਲੋਂ ਜਾਰੀ ਕੀਤੇ ਨੋਟੀਫਿਕੇਸ਼ਨ ਤਹਿਤ ਜ਼ਿਲਾ ਗੁਰਦਾਸਪੁਰ ਦੇ ਕਸਬਾ ਕਲਾਨੌਰ ਦੀਆਂ 6 ਗ੍ਰਾਮ ਪੰਚਾਇਤਾਂ ਦੀਆਂ ਚੋਣਾਂ 18 ਜਨਵਰੀ ਨੂੰ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ ਕਿਉਂਕਿ ਪਿਛਲੇ ਕਰੀਬ 12 ਸਾਲਾਂ ਤੋਂ ਇਥੇ ਚੋਣਾਂ ਨਹੀਂ ਹੋਇਆਂ ਸਨ।
ਇਸ ਸਬੰਧੀ ਹਲਕਾ ਡੇਰਾ ਬਾਬਾ ਨਾਨਕ ਤੋਂ ‘ਆਪ’ ਦੇ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਨੇ ਦੱਸਿਆ ਕਿ ਰਾਜ ਚੋਣ ਕਮਿਸ਼ਨ ਪੰਜਾਬ ਵੱਲੋਂ ਕਲਾਨੌਰ ਦੀਆਂ 6 ਗ੍ਰਾਮ ਪੰਚਾਇਤਾਂ ਕਲਾਨੌਰ ਮੋਜੋਵਾਲ, ਕਲਾਨੌਰ ਜੈਲਦਾਰਾਂ, ਕਲਾਨੌਰ ਪੁਰਾਣੀ, ਕਲਾਨੌਰ ਪੀ. ਏ. ਪੀ, ਕਲਾਨੌਰ ਢੱਕੀ ਅਤੇ ਕਲਾਨੌਰ ਚਕਰੀ ਦੀਆਂ ਚੋਣਾਂ 18 ਜਨਵਰੀ ਨੂੰ ਕਰਵਾਉਣ ਦਾ ਫੈਸਲਾ ਬਹੁਤ ਵਧੀਆ ਹੈ। ਇਹ ਚੋਣਾਂ ਨਿਰਪੱਖ ਕਰਵਾਈਆਂ ਜਾਣਗੀਆਂ।
Read More : ਸੁਨਿਆਰੇ ਦੇ ਘਰ ’ਚੋਂ ਦਿਨ-ਦਿਹਾੜੇ ਇਕ ਕਰੋੜ ਦੇ ਗਹਿਣੇ ਅਤੇ ਨਕਦੀ ਚੋਰੀ
