ਹਾਲ ਹੀ ਵਿਚ ਉੱਚ ਸਿੱਖਿਆ ਲਈ ਅਮਰੀਕਾ ਗਈ ਸੀ ਸ਼੍ਰੀਜਾ
ਸ਼ਿਕਾਗੋ, 13 ਅਗਸਤ : ਅਮਰੀਕਾ ਦੇ ਸ਼ਹਿਰ ਸ਼ਿਕਾਗੋ ਵਿਚ ਇਕ ਸੜਕ ਹਾਦਸੇ ਵਿਚ ਭਾਰਤੀ ਵਿਦਿਆਰਥਣ ਦੀ ਮੌਤ ਹੋ ਗਈ, ਜਿਸਦੀ ਪਛਾਣ ਸ਼੍ਰੀਜਾ ਵਰਮਾ (23) ਵਜੋਂ ਹੋਈ ਹੈ, ਜੋ ਕਿ ਹੈਦਰਾਬਾਦ ਨਾਲ ਸਬੰਧਤ ਸੀ। ਸ਼੍ਰੀਜਾ ਹਾਲ ਹੀ ਵਿਚ ਉੱਚ ਸਿੱਖਿਆ ਲਈ ਅਮਰੀਕਾ ਗਈ ਸੀ। ਉਹ ਸ਼ਿਕਾਗੋ ਵਿਚ ਰਹਿੰਦੀ ਸੀ। ਬੀਤੀ ਰਾਤ ਨੂੰ ਉਹ ਆਪਣੇ ਅਪਾਰਟਮੈਂਟ ਤੋਂ ਰਾਤ ਦੇ ਖਾਣੇ ਲਈ ਨੇੜਲੇ ਰੈਸਟੋਰੈਂਟ ਜਾ ਰਹੀ ਸੀ।
ਇਸ ਦੌਰਾਨ ਇੱਕ ਟਰੱਕ ਨੇ ਸ਼੍ਰੀਜਾ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਹਾਦਸੇ ਵਿਚ ਸ਼੍ਰੀਜਾ ਗੰਭੀਰ ਜ਼ਖ਼ਮੀ ਹੋ ਗਈ। ਉਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿਥੇ ਉਸ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ।
Read More : ਹਿਮਾਚਲ ਵਿਚ ਭਾਰੀ ਮੀਂਹ, ਕਈ ਥਾਵਾਂ ‘ਤੇ ਜ਼ਮੀਨ ਖਿਸਕੀ