ਗੈਸ ਲੀਕ

ਗੈਸ ਲੀਕ ਹੋਣ ਕਾਰਨ ਸਿਲੰਡਰ ਫੱਟਿਆ, ਬੱਚੇ ਸਮੇਤ 5 ਝੁਲਸੇ

ਬਟਾਲਾ, 31 ਦਸੰਬਰ : ਬਟਾਲਾ ਦੇ ਨਜ਼ਦੀਕੀ ਪਿੰਡ ਆਲੋਵਾਲ ਵਿਖੇ ਗੈਸ ਲੀਕ ਹੋਣ ਕਾਰਨ ਇਕ ਰਸੋਈ ਗੈਸ ਸਿਲੰਡਰ ਫਟ ਗਿਆ ਜਿਸ ਕਾਰਨ ਇਕ ਬੱਚੇ ਅਤੇ ਇਕ ਔਰਤ ਸਮੇਤ 5 ਵਿਅਕਤੀ ਅੱਗ ਲੱਗਣ ਨਾਲ ਬੁਰੀ ਤਰਾਂ ਝੁਲਸ ਗਏ ਅਤੇ ਗੰਭੀਰ ਜ਼ਖਮੀ ਹੋ ਗਏ। ਹਾਲਾਕਿ ਇਸ ਘਟਨਾ ’ਚ ਰਾਹਤ ਦੀ ਗੱਲ ਇਹ ਰਹੀ ਕਿ ਇਸ ਘਟਨਾ ’ਚ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

ਇਸ ਸੰਬੰਧੀ ਪ੍ਰਕਾਸ਼ ਜੋਗੀ ਵਾਸੀ ਪਿੰਡ ਆਲੋਵਾਲ ਨੇ ਦੱਸਿਆ ਕਿ ਅੱਜ ਸਵੇਰੇ ਉਸਨੇ ਆਪਣੇ ਛੋਟੇ ਗੈਸ ’ਤੇ ਚੌਲ ਬਣਾਉਣ ਲਈ ਰੱਖੇ ਹੋਏ ਸਨ ਕਿ ਅਚਾਨਕ ਸਿਲੰਡਰ ’ਚੋਂ ਗੈਸ ਲੀਕ ਹੋਣ ਕਾਰਨ ਸਿਲੰਡਰ ਦੀ ਪਾਈਪ ਨੂੰ ਅੱਗ ਗਈ।

ਉਸਨੇ ਦੱਸਿਆ ਕਿ ਇਸ ਦੌਰਾਨ ਉਹ ਸਿਲੰਡਰ ਨੂੰ ਕਮਰੇ ’ਚੋਂ ਬਾਹਰ ਗਲੀ ’ਚ ਲੈ ਆਇਆ ਕਿ ਅਚਾਨਕ ਗੈਸ ਸਿਲੰਡਰ ਫੱਟ ਗਿਆ ਜਿਸ ਕਾਰਨ ਉਹ ਅਤੇ ਗਲੀ ’ਚ ਖੜ੍ਹੇ ਪ੍ਰਤਾਪ (18), ਰਾਜਵੰਸ਼ੀ (30), ਬੱਚਾ ਆਨੰਦ (6) ਅਤੇ ਔਰਤ ਮੀਨਾ (35) ਅੱਗ ਲੱਗਣ ਕਾਰਨ ਬੁਰੀ ਤਰਾਂ ਝੁਲਸ ਗਏ ਅਤੇ ਗੰਭੀਰ ਜ਼ਖਮੀ ਹੋ ਗਏ।

ਉਨ੍ਹਾਂ ਕਿਹਾ ਕਿ ਇਸ ਦੌਰਾਨ ਸਥਾਨਕ ਲੋਕਾਂ ਵਲੋਂ ਉਨ੍ਹਾਂ ਨੂੰ ਇਲਾਜ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਸਿਵਲ ਹਸਪਤਾਲ ਦੇ ਡਾ. ਆਂਚਲ ਨੇ ਦੱਸਿਆ ਕਿ ਉਨ੍ਹਾਂ ਕੋਲ ਗੈਸ ਸਿਲੰਡਰ ਫਟਣ ਕਾਰਨ ਜ਼ਖਮੀ ਹੋਏ 5 ਵਿਅਕਤੀ ਆਏ ਸਨ ਜਿਨ੍ਹਾਂ ਦਾ ਉਨ੍ਹਾਂ ਵੱਲੋਂ ਇਲਾਜ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੀ ਹਾਲਤ ਹੁਣ ਖਤਰੇ ਤੋਂ ਬਾਹਰ ਹੈ।

Read More : ਗਰੀਬ ਵਿਰੋਧੀ ਏਜੰਡੇ ਨੂੰ ਛੁਪਾਉਣ ਲਈ ਮਨਰੇਗਾ ਦੇ ਸੁਧਾਰਾਂ ਬਾਰੇ ਜਨਤਾ ਨੂੰ ਗੁੰਮਰਾਹ ਕਰ ਰਹੀ ਭਾਜਪਾ : ਚੀਮਾ

Leave a Reply

Your email address will not be published. Required fields are marked *