ਕਰਮਚਾਰੀਆਂ ਨੂੰ ਲੱਗੀਆਂ ਮਮੂਲੀ ਸੱਟਾਂ, ਗੱਡੀਆਂ ਦਾ ਹੋਇਆ ਭਾਰੀ ਨੁਕਸਾਨ
ਅਜਨਾਲਾ, 27 ਸਤੰਬਰ : ਹੜ੍ਹ ਪ੍ਰਭਾਵਿਤ ਵਿਧਾਨ ਸਭਾ ਹਲਕਾ ਅਜਨਾਲਾ ਦੇ ਵੱਖ-ਵੱਖ ਪਿੰਡਾਂ ’ਚ ਰਾਹਤ ਸਮੱਗਰੀ ਵੰਡਣ ਲਈ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਕਾਫਲੇ ’ਚ ਸ਼ਾਮਲ ਪੁਲਸ ਦੀ ਬੱਸ ਅਤੇ ਦੋ ਗੱਡੀਆਂ ਦੀ ਰਮਦਾਸ ਨੇੜੇ ਟੱਕਰ ਨਾਲ ਵੱਡਾ ਹਾਦਸਾ ਹੋਣੋਂ ਟਲ ਗਿਆ ਅਤੇ ਪੁਲਸ ਅਧਿਕਾਰੀਆਂ ਨੂੰ ਮਮੂਲੀ ਸੱਟਾਂ ਲੱਗੀਆਂ ਤੇ ਗੱਡੀਆਂ ਕਾਫੀ ਨੁਕਸਾਨੀਆਂ ਗਈਆਂ I
ਜਾਣਕਾਰੀ ਅਨੁਸਾਰ ਇਹ ਕਾਫਲਾ ਜਦੋਂ ਵਿਛੋਆ ਤੋਂ ਨੌਮਨੀ ਨਾਲੇ ਨੂੰ ਜਾ ਰਿਹਾ ਸੀ ਤਾਂ ਰੇਲਵੇ ਸਟੇਸ਼ਨ ਕੋਲ ਅਚਾਨਕ ਇਕ ਟੋਇਆ ਆ ਜਾਣ ਨਾਲ ਕਾਫਲੇ ਦੇ ਅੱਗੇ ਇਕ ਜਾ ਰਹੀ ਫਾਰਚੂਨਰ ਗੱਡੀ ਵੱਲੋਂ ਅਚਾਨਕ ਬਰੇਕ ਮਾਰਨ ਨਾਲ ਪੁਲਸ ਅਧਿਕਾਰੀਆਂ ਦੀ ਬੱਸ ਫਾਰਚੂਨਰ ’ਚ ਜਾ ਵੱਜੀ ਅਤੇ ਉਸ ਦੇ ਪਿੱਛੇ ਆ ਰਹੀ ਡੀ. ਐੱਸ. ਪੀ. ਇੰਦਰਜੀਤ ਸਿੰਘ ਦੀ ਥਾਰ ਗੱਡੀ ਬੱਸ ਦੇ ਪਿੱਛੇ ਵੱਜ ਜਾਣ ਕਾਰਨ ਏਅਰ ਬੈਗ ਖੁਲ੍ਹਣ ਨਾਲ ਜਾਨੀ ਨੁਕਸਾਨ ਹੋਣੋਂ ਬਚਾਅ ਹੋ ਗਿਆ ਪਰ ਗੱਡੀਆਂ ਕਾਫੀ ਨੁਕਸਾਨੀਆਂ ਗਈਆਂ |
Read More : ਵਿਧਾਨ ਸਭਾ ‘ਚ ਹੜ੍ਹਾਂ ਦੌਰਾਨ ਜਾਨ ਗਵਾਉਣ ਵਾਲੇ ਲੋਕਾਂ ਨੂੰ ਦਿੱਤੀ ਸ਼ਰਧਾਂਜਲੀ