accident

ਕਾਰ-ਟਰੱਕ ਦੀ ਟੱਕਰ, ਲੜਕੀ ਸਮੇਤ 4 ਦੀ ਮੌਤ

ਕਾਰ ਦਾ ਪਿਛਲਾ ਟਾਇਰ ਫਟਣ ਕਾਰਨ ਵਾਪਰਿਆ ਹਾਦਸਾ

ਬਠਿੰਡਾ, 21 ਜੁਲਾਈ :-ਬਠਿੰਡਾ-ਬਰਨਾਲਾ ਸੜਕ ’ਤੇ ਭੁੱਚੋ ਟੋਲ ਪਲਾਜ਼ਾ ਨੇੜੇ ਇਕ ਕਾਰ ਤੇ ਟਰੱਕ ਵਿਚਕਾਰ ਹੋਈ ਭਿਆਨਕ ਟੱਕਰ ’ਚ ਇਕ ਲੜਕੀ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ।

ਜਾਣਕਾਰੀ ਅਨੁਸਾਰ ਕਾਰ ਬਠਿੰਡਾ ਤੋਂ ਰਾਮਪੁਰਾ ਜਾ ਰਹੀ ਸੀ ਕਿ ਅਚਾਨਕ ਪਿਛਲਾ ਟਾਇਰ ਫਟ ਗਿਆ, ਜਿਸ ਕਾਰਨ ਕਾਰ ਅਸੰਤੁਲਿਤ ਹੋ ਗਈ ਤੇ ਡਿਵਾਈਡਰ ਤੋਂ ਉੱਪਰ ਜਾ ਕੇ ਦੂਜੇ ਪਾਸਿਓਂ ਆ ਰਹੇ ਟਰੱਕ ਨਾਲ ਟਕਰਾ ਗਈ ਤੇ ਕਾਰ ਸਵਾਰ 4 ਲੋਕਾਂ ਦੀ ਮੌਤ ਹੋ ਗਈ।

ਮ੍ਰਿਤਕਾਂ ਦੀ ਪਛਾਣ ਮਨਪ੍ਰੀਤ ਸਿੰਘ ਮਨੀ, ਜੋਬਨਪ੍ਰੀਤ ਸਿੰਘ, ਹਰਮਨ ਸਿੰਘ ਵਾਸੀ ਮੰਡੀ ਕਲਾਂ, ਬਠਿੰਡਾ ਤੇ ਰਮਨਪ੍ਰੀਤ ਕੌਰ ਵਾਸੀ ਪਿੰਡ ਮਹਿਤਾ ਜ਼ਿਲਾ ਬਰਨਾਲਾ ਵਜੋਂ ਹੋਈ ਹੈ। ਸਾਰੇ ਵਿਦਿਆਰਥੀ ਦੱਸੇ ਜਾ ਰਹੇ ਹਨ ਤੇ ਸਾਰੇ 19-20 ਸਾਲ ਦੇ ਕਰੀਬ ਸਨ।

ਹਾਦਸੇ ਦੀ ਸੂਚਨਾ ਮਿਲਦੇ ਹੀ ਸਹਾਰਾ ਜਨਸੇਵਾ ਵਰਕਰ ਤੇ 108 ਐਂਬੂਲੈਂਸ ਕਰਮਚਾਰੀ ਮੌਕੇ ”ਤੇ ਪਹੁੰਚੇ ਤੇ ਗੰਭੀਰ ਜ਼ਖਮੀਆਂ ਨੂੰ ਸਿਵਲ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਚਾਰਾਂ ਨੂੰ ਮ੍ਰਿਤਕ ਐਲਾਨ ਦਿੱਤਾ। ਸੂਚਨਾ ਮਿਲਣ ’ਤੇ ਜ਼ਿਲਾ ਪੁਲਸ ਪ੍ਰਸ਼ਾਸਨ ਦੇ ਅਧਿਕਾਰੀ ਮੌਕੇ ’ਤੇ ਪਹੁੰਚੇ ਤੇ ਘਟਨਾ ਦੀ ਜਾਂਚ ਕੀਤੀ।

Read More : ਕਾਰ ਬੈਰੀਅਰ ਪੋਸਟ ਨਾਲ ਟਕਰਾਈ, 2 ਦੀ ਮੌਤ

Leave a Reply

Your email address will not be published. Required fields are marked *