ਇਕ ਗੰਭੀਰ ਜ਼ਖਮੀ
ਭੀਖੀ, 27 ਜਨਵਰੀ : ਪਿੰਡ ਕੋਟੜਾ ਕਲਾਂ ਦੇ ਨਜ਼ਦੀਕ ਦੋ ਕਾਰਾਂ ਦੀ ਆਹਮੋ ਸਾਹਮਣੇ ਟੱਕਰ ਦੌਰਾਨ ਤਿੰਨ ਵਿਅਕਤੀਆਂ ਦੀ ਮੌਤ ਅਤੇ ਇਕ ਵਿਅਕਤੀ ਦੇ ਜ਼ਖਮੀ ਹੋਣ ਦਾ ਸਮਾਚਾਰ ਹੈ।
ਜਾਣਕਾਰੀ ਅਨੁਸਾਰ ਰਤੀਆ ’ਵਾਸੀ ਉਪਕਾਰ ਸਿੰਘ ਅਤੇ ਸਵਿੰਦਰ ਕੌਰ ਬੀਤੇ ਕੱਲ ਭੀਖੀ ਆਪਣੀ ਰਿਸ਼ਤੇਦਾਰੀ ਵਿਚ ਵਿਆਹ ਸਮਾਗਮ ਵਿਚ ਸ਼ਾਮਲ ਹੋਣ ਤੋਂ ਬਾਅਦ ਆਪਣੀ ਸਵਿਫਟ ਕਾਰ ਵਿਚ ਅੱਜ ਭੀਖੀ ਤੋਂ ਮਾਨਸਾ ਵੱਲ ਜਾ ਰਹੇ ਸਨ ਤਾਂ ਪਿੰਡ ਕੋਟੜਾ ਕਲਾਂ ਦੇ ਨਜ਼ਦੀਕ ਉਨ੍ਹਾਂ ਦੀ ਕਾਰ ਦੀ ਟੱਕਰ ਮਾਨਸਾ ਸਾਇਡ ਤੋਂ ਆ ਰਹੀ ਇਕ ਹੋਰ ਸਵਿਫਟ ਕਾਰ ਜਿਸ ’ਚ ਬਲਕਰਨ ਸਿੰਘ ਅਤੇ ਕਮਲਪ੍ਰੀਤ ਸਿੰਘ ਸਵਾਰ ਸਨ, ਨਾਲ ਹੋ ਗਈ, ਜਿਸ ਵਿਚ 4 ਵਿਅਕਤੀ ਗੰਭੀਰ ਜਖਮੀ ਹੋ ਗਏ।
ਇਸ ਦੌਰਾਨ ਜ਼ਖਮੀਆਂ ਨੂੰ ਇਲਾਜ ਲਈ ਤੁਰੰਤ ਸਿਵਲ ਹਸਪਤਾਲ ਮਾਨਸਾ ਲਿਜਾਇਆ ਗਿਆ, ਜਿੱਥੇ ਸਵਿੰਦਰ ਕੌਰ (62) ਪਤਨੀ ਉਪਕਾਰ ਸਿੰਘ, ਉਪਕਾਰ ਸਿੰਘ (67) ਪੁੱਤਰ ਪ੍ਰੇਮ ਸਿੰਘ ਵਾਸੀ ਰਤੀਆ ਅਤੇ ਬਲਕਰਨ ਸਿੰਘ (23) ਪੁੱਤਰ ਜਗਸੀਰ ਸਿੰਘ ਵਾਸੀ ਮਲਕਪੁਰ ਖਿਆਲਾ ਦੀ ਮੌਤ ਹੋ ਗਈ, ਜਦ ਕਿ ਕਮਲਪ੍ਰੀਤ ਸਿੰਘ (23) ਪੁੱਤਰ ਹਰਦੀਪ ਸਿੰਘ ਵਾਸੀ ਧਲੇਵਾਂ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਏਮਜ਼ ਹਸਪਤਾਲ ਬਠਿੰਡਾ ਰੈਫਰ ਕਰ ਦਿੱਤਾ ਗਿਆ।
Read More : ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਅੰਮ੍ਰਿਤਸਰ ਤੋਂ ਗ੍ਰਿਫਤਾਰ
