ਟਰੈਕਟਰ-ਟਰਾਲੀ ਨਾਲ ਟਕਰਾਈ ਕਾਰ, ਤਿੰਨ ਜ਼ਖਮੀ
ਫਾਜ਼ਿਲਕਾ, 22 ਜਨਵਰੀ : ਉਪ ਮੰਡਲ ਫਾਜ਼ਿਲਕਾ ਅਧੀਨ ਆਉਂਦੇ ਪਿੰਡ ਜੌੜਕੀ ਅੰਧੇਵਾਲੀ ਕੋਲ ਇਕ ਕਾਰ ਅਤੇ ਟਰੈਕਟਰ ਟਰਾਲੀ ਦੀ ਟੱਕਰ ਹੋਣ ਕਾਰਨ ਦਿਓਰ-ਭਰਜਾਈ ਦੀ ਮੌਤ ਅਤੇ 3 ਜਣਿਆਂ ਦੇ ਜ਼ਖਮੀ ਹੋਣ ਦੀ ਖਬਰ ਹੈ।
ਜਾਣਕਾਰੀ ਅਨੁਸਾਰ ਜੌੜਕੀ ਅੰਧੇਵਾਲੀ ਦੀਆਂ ਢਾਣੀਆਂ ਤੋਂ ਕਾਰ ’ਤੇ ਸਵਾਰ ਹੋ ਕੇ ਇਕ ਪਰਿਵਾਰ ਦੇ 5 ਮੈਂਬਰ ਪਿੰਡ ਵੱਲ ਆ ਰਹੇ ਸੀ, ਜਿੱਥੇ ਢਾਣੀ ਫੁੰਮਣ ਸਿੰਘ ਕੋਲ ਸੜਕ ’ਤੇ ਕਾਰ ਇਕ ਟਰੈਕਟਰ-ਟਰਾਲੀ ਨਾਲ ਟਕਰਾਅ ਗਈ, ਜਿਸ ਕਾਰਨ ਕਾਰ ਸਵਾਰ ਜ਼ਖਮੀ ਹੋ ਗਏ, ਜਦੋਂਕਿ ਜਗਸੀਰ ਸਿੰਘ ਉਰਫ ਸੀਰਾ ਅਤੇ ਉਸ ਦੀ ਭਰਜਾਈ ਸੁਖਪ੍ਰੀਤ ਕੌਰ ਦੀ ਮੌਤ ਹੋ ਗਈ। ਜ਼ਖਮੀਆਂ ਨੂੰ ਇਲਾਜ ਲਈ ਫਾਜ਼ਿਲਕਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ।
ਇਸ ਮਾਮਲੇ ’ਚ ਥਾਣਾ ਅਰਨੀਵਾਲਾ ਪੁਲਸ ਨੇ ਟਰੈਕਟਰ-ਟਰਾਲੀ ਚਾਲਕ ਪਵਨਪ੍ਰੀਤ ਸਿੰਘ ਵਾਸੀ ਪਿੰਡ ਚੱਕ ਡੱਬਵਾਲਾ ਕਲਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
Read More : ਸੱਜਣ ਕੁਮਾਰ ਨੂੰ ਬਰੀ ਕਰਨਾ ਸਿੱਖਾਂ ਦੇ ਜ਼ਖਮਾਂ ’ਤੇ ਲੂਣ ਛਿੜਕਣ ਦੇ ਬਰਾਬਰ : ਗਿ. ਹਰਪ੍ਰੀਤ ਸਿੰਘ
